ਬ੍ਰਿਟੇਨ ’ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸ਼ੁਰੂ ਹੋਇਆ ਟੀਕਾਕਰਨ, ਸੜਕਾਂ ’ਤੇ ਲੱਗੀਆਂ ਲੰਬੀਆਂ ਲਾਈਨਾਂ

06/21/2021 1:05:29 PM

ਲੰਡਨ (ਭਾਸ਼ਾ): ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਦੀ ਸੁਵਿਧਾ ਸ਼ੁਰੂ ਕੀਤੇ ਜਾਣ ਦੇ ਬਾਅਦ ਲੋਕਾਂ ਵਿਚ ਟੀਕਾਕਰਨ ਕਰਾਉਣ ਲਈ ਕਾਫ਼ੀ ਉਤਸ਼ਾਹ ਦੇਖਿਆ ਗਿਆ ਅਤੇ 7 ਲੱਖ ਤੋਂ ਜਿਆਦਾ ਲੋਕਾਂ ਨੇ ਟੀਕਿਆਂ ਲਈ ਸਲਾਟ ਬੁੱਕ ਕਰਾਇਆ। ਐੱਨ.ਐੱਚ.ਐੱਸ. ਵੱਲੋਂ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯੋਗ ਦਿਵਸ ’ਤੇ PM ਮੋਦੀ ਬੋਲੇ- ਮਹਾਮਾਰੀ ’ਚ ਯੋਗ ਬਣਿਆ ਉਮੀਦ ਦੀ ਕਿਰਣ

ਰਾਸ਼ਟਰੀ ਬੁਕਿੰਗ ਸੇਵਾ ਜ਼ਰੀਏ ਸ਼ੁੱਕਰਵਾਰ ਨੂੰ ਘੋਸ਼ਣਾ ਦੇ ਦਿਨ ਹੀ ਪ੍ਰਤੀ ਸਕਿੰਟ 8 ਤੋਂ ਜ਼ਿਆਦਾ ਲੋਕਾਂ ਦੇ ਔਸਤ ਤੋਂ 7,21,469 ਲੋਕਾਂ ਨੇ ਟੀਕਾਕਰਨ ਲਈ ਸਮਾਂ ਲਿਆ। ਐੱਨ.ਐੱਚ.ਐੱਸ. ਨੇ ਕਿਹਾ ਕਿ ਇਸ ਭਾਰੀ ਮੰਗ ਨੂੰ ਦੇਖਦੇ ਹੋਏ ਕਿ ਉਹ ਸਟੇਡੀਅਮ ਅਤੇ ਫੁੱਟਬਾਲ ਮੈਦਾਨਾਂ ਨੂੰ ਵਿਸ਼ਾਲ ਟੀਕਾਕਰਨ ਕੇਂਦਰ ਦੇ ਤੌਰ ’ਤੇ ਇਸਤੇਮਾਲ ਕਰ ਰਿਹਾ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ, ‘ਦੇਸ਼ ਭਰ ਵਿਚ ਨੌਜਵਾਨਾਂ ਵੱਲੋਂ ਟੀਕਾਕਰਨ ਲਈ ਦਿਖਾਇਆ ਜਾ ਰਿਹਾ ਉਤਸ਼ਾਹ ਅਵਿਸ਼ਵਾਸਯੋਗ ਹੈ ਅਤੇ ਇਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਦੇ ਪ੍ਰਭਾਵ ਤੋਂ ਮੁਕਤ ਰੱਖਣ ਦੀ ਟੀਮ ਦੀ ਸ਼ਾਨਦਾਰ ਕੋਸ਼ਿਸ਼ ਦਾ ਨਤੀਜਾ ਹੈ।’

ਇਹ ਵੀ ਪੜ੍ਹੋ: ਕਰਤਾਰਪੁਰ ਦੇ ਮਾਨਵ ਫੁੱਲ ਨੇ ਰਚਿਆ ਇਤਿਹਾਸ, ਫਿਨਲੈਂਡ 'ਚ ਪਹਿਲੇ ਭਾਰਤੀ ਅਸੈਂਬਲੀ ਮੈਂਬਰ ਬਣੇ

ਐੱਨ.ਐੱਚ.ਐੱਸ. ਨੇ ਕਿਹਾ ਕਿ ਉਹ ਸਟੇਡੀਅਮ ਅਤੇ ਫੁੱਟਬਾਲ ਦੇ ਮੈਦਾਨਾਂ ਦੇ ਨਾਲ ਹੀ ਯੂਨੀਵਰਸਿਟੀਆਂ ਵਿਚ ਸਥਿਤ ਕਲੀਨਿਕਾਂ ਆਦਿ ਦਾ ਟੀਕਾਕਰਨ ਲਈ ਇਸਤੇਮਾਲ ਕਰ ਰਿਹਾ ਹੈ ਅਤੇ ਲੋਕਾਂ ਨੂੰ ਟੀਕਾ ਲਗਵਾਉਣ ਵਿਚ ਸਹੂਲਤ ਲਈ ਅਜਿਹੇ ਕੇਂਦਰਾਂ ਦੀ ਸੰਖਿਆ ਵਧਾ ਰਿਹਾ ਹੈ। ਐੱਨ.ਐੱਚ.ਐੱਸ. ਦੇ ਮੁੱਖ ਕਾਰਜਕਾਰੀ ਸਰ ਸਿਮੋਨ ਸਟੀਵਨਸ ਨੇ ਕਿਹਾ, ‘ਇਹ ਮਹਾਮਾਰੀ ਸਾਰਿਆਂ ਲਈ ਇਕ ਚੁਣੌਤੀ ਹੈ ਪਰ ਵੱਖ-ਵੱਖ ਪਾਬੰਦੀਆਂ ਦੀ ਵਜ੍ਹਾ ਨਾਲ ਇਸ ਨੇ ਖ਼ਾਸ ਤੌਰ ’ਤੇ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਲਈ ਇਹ ਚੰਗੀ ਖ਼ਬਰ ਹੈ ਕਿ ਕੋਵਿਡ ਟੀਕਾਕਰਨ ਹੁਣ ਦੇਸ਼ ਵਿਚ ਸਾਰੇ ਬਾਲਗਾਂ ਲਈ ਉਪਲਬੱਧ ਹੈ ਅਤੇ 30 ਤੋਂ ਘੱਟ ਉਮਰ ਦੇ 30 ਲੱਖ ਤੋਂ ਜ਼ਿਆਦਾ ਲੋਕ ਹੁਣ ਤੱਕ ਟੀਕੇ ਦੀ ਪਹਿਲੀ ਖ਼ੁਰਾਕ ਲੈ ਵੀ ਚੁੱਕੇ ਹਨ।

ਇਹ ਵੀ ਪੜ੍ਹੋ: ਨਿਊਯਾਰਕ ਦੇ ਟਾਈਮਜ਼ ਸਕਵਾਇਰ ’ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ, 3000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry