ਲੰਡਨ: ਮਾਸਕ ਨਾ ਪਾਉਣ ਵਾਲੇ 3,000 ਯਾਤਰੀਆਂ ਨੂੰ ਬੱਸਾਂ 'ਚ ਚੜ੍ਹਨ ਤੋਂ ਰੋਕਿਆ

07/12/2020 8:35:34 AM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਹਫਤੇ ਦੇ ਅਖੀਰ ਵਿਚ 3,000 ਤੋਂ ਵੱਧ ਉਨ੍ਹਾਂ ਲੋਕਾਂ ਨੂੰ ਲੰਡਨ ਦੀਆਂ ਬੱਸਾਂ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਜਿਨ੍ਹਾਂ ਨੇ ਆਪਣਾ ਚਿਹਰਾ ਮਾਸਕ ਨਾਲ ਨਹੀਂ ਢਕਿਆ ਸੀ। 

ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਿਚ ਪਿਛਲੇ ਮਹੀਨੇ ਜਨਤਕ ਟ੍ਰਾਂਸਪੋਰਟ ਉੱਤੇ ਮੂੰਹ ਢਕਣਾ ਲਾਜ਼ਮੀ ਕੀਤਾ ਗਿਆ ਸੀ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ 100 ਪੌਂਡ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਸੀ। ਕਈ ਯਾਤਰੀ ਅਜੇ ਵੀ ਨਿਯਮਾਂ ਨੂੰ ਤੋੜ ਰਹੇ ਹਨ। ਪੁਲਸ ਅਤੇ ਟ੍ਰਾਂਸਪੋਰਟ ਅਫਸਰਾਂ ਨੇ ਪਿਛਲੇ ਹਫਤੇ  ਬਹੁਤ ਸਾਰੇ ਲੋਕਾਂ ਨੂੰ ਬਿਨਾਂ ਮਾਸਕ ਤੋਂ ਸਫਰ ਤੋਂ ਰੋਕਿਆ। ਪੁਲਸ ਅਤੇ ਟਰਾਂਸਪੋਰਟ ਅਫਸਰਾਂ ਨੂੰ ਅਧਿਕਾਰਤ ਤੌਰ 'ਤੇ ਪਿਛਲੇ ਹਫਤੇ ਨਿਯਮਾਂ ਨੂੰ ਵਧੇਰੇ ਸਖਤੀ ਨਾਲ ਲਾਗੂ ਕਰਨ ਲਈ ਅਧਿਕਾਰ ਦਿੱਤੇ ਗਏ ਸਨ। ਇਸ ਸੰਬੰਧ ਵਿਚ ਰਾਸ਼ਟਰੀ ਅੰਕੜਾ ਦਫਤਰ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ 86 ਫੀਸਦੀਲੋਕ ਨਿਯਮ ਦੀ ਪਾਲਣਾ ਕਰ ਰਹੇ ਹਨ  ਪਰ ਟ੍ਰਾਂਸਪੋਰਟ ਫਾਰ ਲੰਡਨ (ਟੀਐਫਐਲ) ਦਾ ਕਹਿਣਾ ਹੈ ਕਿ ਸਖਤੀ ਲਾਗੂ ਕਰਨ ਦੇ ਬਾਅਦ ਤੋਂ ਇਹ 90 ਫੀਸਦੀ ਹੋ ਗਿਆ ਹੈ।
 

Lalita Mam

This news is Content Editor Lalita Mam