ਬ੍ਰਿਟੇਨ : ਤਾਲਾਬੰਦੀ ''ਚ ਮਿਲੀ ਢਿੱਲ, ਸੈਲੂਨ ਸਣੇ ਇਹ ਵਪਾਰਕ ਅਦਾਰੇ ਖੁੱਲ੍ਹੇ

07/13/2020 8:07:12 PM

ਲੰਡਨ, (ਭਾਸ਼ਾ)- ਬ੍ਰਿਟੇਨ 'ਚ ਕੋਰੋਨਾ ਵਾਇਰਸ ਕਾਰਨ 23 ਮਾਰਚ ਤੋਂ ਲਾਗੂ ਤਾਲਾਬੰਦੀ ਵਿਚ ਢਿੱਲ ਨਾਲ ਪੂਰੇ ਇੰਗਲੈਂਡ ਵਿਚ ਬਿਊਟੀ ਸੈਲੂਨ ਸਣੇ ਹੋਰ ਕਾਰੋਬਾਰ ਦੁਬਾਰਾ ਸ਼ੁਰੂ ਹੋ ਗਏ ਹਨ। 

ਯੂ. ਕੇ. ਸਰਕਾਰ ਵਲੋਂ ਜਾਰੀ ਕੋਵਿਡ ਪਾਬੰਦੀਆਂ ਤਹਿਤ ਟੈਟੂ ਤੇ ਮਸਾਜ ਪਾਰਲਰਾਂ ਸਣੇ ਅਜਿਹੇ ਕਾਰੋਬਾਰ ਖੋਲ੍ਹਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ, ਜਿਨ੍ਹਾਂ ਵਿਚ ਭੌਤਿਕ ਸੰਪਰਕ ਦੀ ਜ਼ਰੂਰਤ ਹੁੰਦੀ ਹੈ। ਬ੍ਰਿਟੇਨ ਦੇ ਵਪਾਰ ਮੰਤਰੀ ਆਲੋਕ ਸ਼ਰਮਾ ਨੇ ਕਿਹਾ ਕਿ ਇਸ ਸੰਕਟ ਦੌਰਾਨ ਅਸੀਂ ਸਪੱਸ਼ਟ ਸੀ ਕਿ ਜਿੰਨਾ ਸੰਭਵ ਹੋ ਸਕੇ, ਓਨੇ ਵਪਾਰਕਾਂ ਨੂੰ ਅਸੀਂ ਫਿਰ ਤੋਂ ਖੋਲ੍ਹਣਾ ਚਾਹੁੰਦੇ ਹਾਂ ਪਰ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਅਜਿਹਾ ਕਰਨਾ ਲੋਕਾਂ ਲਈ ਸੁਰੱਖਿਅਤ ਹੋਵੇ। 

ਉਨ੍ਹਾਂ ਕਿਹਾ ਕਿ ਸੈਲੂਨ ਵਰਗੇ ਹਜ਼ਾਰਾਂ ਵਪਾਰਕ ਅਦਾਰੇ, ਜਿਨ੍ਹਾਂ ਵਿਚ ਨੇੜਲੇ ਸੰਪਰਕ ਜ਼ਰੂਰੀ ਹੁੰਦਾ ਹੈ, ਗਾਹਕਾਂ ਦਾ ਸਵਾਗਤ ਇਸ ਤਰ੍ਹਾਂ ਨਾਲ ਕਰਨਗੇ, ਜਿਨ੍ਹਾਂ ਵਿਚ ਕਾਮੇ ਅਤੇ ਆਮ ਲੋਕ ਦੋਵੇਂ ਸੁਰੱਖਿਅਤ ਰਹਿਣ। ਭਾਰਤੀ ਮੂਲ ਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਛੋਟੇ, ਸੁਤੰਤਰ ਵਪਾਰਕ ਅਦਾਰਿਆਂ ਨੂੰ ਫਿਰ ਤੋਂ ਸਮਰੱਥ ਕਰਨਾਸ ਦੇਸ਼ ਭਰ ਵਿਚ ਨੌਕਰੀਆਂ ਅਤੇ ਆਮਦਨ ਦਾ ਸਮਰਥਨ ਕਰਨ ਲਈ ਅਰਥ ਵਿਵਸਧਾ ਨੂੰ ਵਧਾਉਣਾ ਸਰਕਾਰ ਦੀ ਯੋਜਨਾ ਦਾ ਇਕ ਹੋਰ ਕਦਮ ਹੈ। 


Sanjeev

Content Editor

Related News