ਯੂਕੇ ਦੀ ਸੰਸਥਾ ਖਾਲਸਾ ਏਡ ਨੇ ਕੀਨੀਆ ''ਚ ਲੋੜਵੰਦਾਂ ਨੂੰ ਪਹੁੰਚਾਇਆ ਰਾਸ਼ਨ

05/11/2020 6:11:06 PM

ਲੰਡਨ (ਭਾਸ਼ਾ): ਬ੍ਰਿਟੇਨ ਵਿਚ ਮਨੁੱਖੀ ਰਾਹਤ ਸੰਗਠਨ 'ਖਾਲਸਾ ਏਡ' ਨੇ ਕੋਰੋਨਾਵਾਇਰਸ ਮਹਾਮਾਰੀ ਦੀ ਚਪੇਟ ਵਿਚ ਆਏ ਕੀਨੀਆ ਦੇ ਲੋਕਾਂ ਲਈ ਐਮਰਜੈਂਸੀ ਖਾਧ ਰਾਸ਼ਨ ਮੁਹੱਈਆ ਕਰਵਾਉਣ ਲਈ ਫੰਡ ਦਿੱਤੇ ਸਨ। ਸੰਗਠਨ ਦੇ ਸੰਸਥਾਪਕ ਰਵਿੰਦਰ ਸਿੰਘ ਨੇ ਐਤਵਾਰ ਨੂੰ ਇਕ ਟਵੀਟ ਵਿਚ ਕਿਹਾ,''ਬ੍ਰਿਟੇਨ ਆਧਾਰਿਤ (ਸਿੱਖ) ਮਨੁੱਖੀ ਸੰਗਠਨ @Khalsa_Aid ਨੈਰੋਬੀ ਵਿਚ ਕੋਰੋਨਾਵਾਇਰਸ ਦੇ ਕਾਰਨ ਆਰਥਿਕ ਰੂਪ ਨਾਲ ਪ੍ਰਭਾਵਿਤ ਲੋਕਾਂ ਦੇ ਲਈ 38 ਟਨ ਭੋਜਨ ਦੀ ਫੰਡਿੰਗ ਕਰ ਰਿਹਾ ਹੈ।'' ਇਸੇ ਤਰ੍ਹਾਂ ਫੇਸਬੁੱਕ ਪੋਸਟ ਵਿਚ ਖਾਲਸਾ ਏਡ ਨੇ ਕਿਹਾ,''ਅਸੀਂ ਕੀਨੀਆ ਵਿਚ 1,000 ਲੋਕਾਂ ਲਈ ਐਮਰਜੈਂਸੀ ਖਾਧ ਰਾਸ਼ਨ ਲਈ ਫੰਡਿੰਗ ਕਰ ਰਹੇ ਹਾਂ ਜੋ ਕੋਰੋਨਾਵਾਇਰਸ ਮਹਾਮਾਰੀ ਕਾਰਨ ਆਰਥਿਕ ਰੂਪ ਨਾਲ ਸੰਘਰਸ਼ ਕਰ ਰਹੇ ਹਨ। ਨੈਰੋਬੀ ਵਿਚ ਸਾਡੀ ਅਦਭੁੱਤ ਮਦਦ ਲਈ ਰਾਮਗੜ੍ਹੀਆ ਯੂਥ ਐਸੋਸੀਏਸ਼ਨ (RYA) ਨੂੰ ਸਾਡਾ ਧੰਨਵਾਦਾ।''

 

ਉਹਨਾਂ ਨੇ ਸੋਮਵਾਰ ਸਵੇਰੇ ਟਵਿੱਟਰ 'ਤੇ ਕਿਹਾ,'' ਕੀਨੀਆ ਦੇ ਇਲਾਵਾ ਇਹ ਸੰਗਠਨ ਰੂਸ, ਸਾਈਪ੍ਰਸ, ਯੂਕਰੇਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਕੇ ਵਿਚ ਭੋਜਨ ਰਾਸ਼ਨ ਦੇ ਨਾਲ-ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀ ਕਾਮਿਆਂ ਦੀ ਸਹਾਇਤਾ ਕਰ ਰਿਹਾ ਹੈ।'' 1999 ਵਿਚ ਸਥਾਪਿਤ ਖਾਲਸਾ ਏਡ ਦੁਨੀਆ ਭਰ ਦੇ ਆਫਤ ਖੇਤਰਾਂ ਅਤੇ ਨਾਗਰਿਕ ਸੰਘਰਸ਼ ਖੇਤਰਾਂ ਵਿਚ ਮਨੁੱਖੀ ਮਦਦ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਕ ਅੰਤਰਰਾਸ਼ਟਰੀ ਐੱਨ.ਜੀ.ਓ. ਹੈ। ਸੰਗਠਨ ਪੂਰੀ ਮਨੁੱਖੀ ਜਾਤੀ ਨੂੰ ਇਕ ਸਮਾਨ ਰੂਪ ਨਾਲ ਮਾਨਤਾ ਦੇਣ ਦੇ ਸਿੱਖ ਸਿਧਾਂਤ 'ਤੇ ਆਧਾਰਿਤ ਹੈ।

 

Vandana

This news is Content Editor Vandana