ਯੂਕੇ ਸਰਕਾਰ ਵੱਲੋਂ ਦਿੱਤੀ ਰਿਪੋਰਟ ਨਾਲੋਂ ਹੋਈਆਂ 10,000 ਤੋਂ ਵਧੇਰੇ ਮੌਤਾਂ

05/26/2020 5:26:42 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ): ਕੱਲ੍ਹ ਸਿਹਤ ਵਿਭਾਗ (ਡੀਓਐਚ) ਨੇ ਯੂਕੇ ਵਿੱਚ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ 36,914 ਦੱਸੀ ਸੀ, ਜਿਸ ਵਿੱਚ 261,184 ਪੁਸ਼ਟੀ ਕੀਤੇ ਹੋਏ ਕੇਸ ਸਨ। ਪਰ ਦਫਤਰ ਫੌਰ ਨੈਸ਼ਨਲ ਸਟੈਟੇਸਟਿਕਸ ਦੇ ਨਵੇਂ ਅੰਕੜਿਆਂ ਦੇ ਮੁਤਾਬਕ, ਯੂਕੇ ਵਿੱਚ ਕੋਵਿਡ-19 ਵਿੱਚ ਹੋਈਆਂ ਮੌਤਾਂ ਦੀ ਗਿਣਤੀ ਅਸਲ ਵਿੱਚ 47,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ 15 ਮਈ ਤੱਕ ਇੰਗਲੈਂਡ ਅਤੇ ਵੇਲਜ਼ ਵਿਚ ਕੋਵਿਡ-19 ਨਾਲ ਸਬੰਧਤ 42,173 ਮੌਤਾਂ ਹੋਈਆਂ ਹਨ ਅਤੇ ਸਕਾਟਲੈਂਡ ਦੇ ਨੈਸ਼ਨਲ ਰਿਕਾਰਡਜ਼ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ 17 ਮਈ ਤੱਕ ਸਕਾਟਲੈਂਡ ਵਿਚ ਕੋਵਿਡ-19 ਨਾਲ ਸਬੰਧਤ 3,546 ਮੌਤਾਂ ਦਰਜ ਕੀਤੀਆਂ ਗਈਆਂ ਹਨ। 

PunjabKesari

ਪੜ੍ਹੋ ਇਹ ਅਹਿਮ ਖਬਰ- 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਖਤਰਨਾਕ : ਜਾਪਾਨੀ ਪੀਡੀਆਟ੍ਰਿਕ ਐਸੋਸੀਏਸ਼ਨ

ਇਸ ਤੋਂ ਬਿਨਾਂ ਉੱਤਰੀ ਆਇਰਲੈਂਡ ਦੇ ਅੰਕੜੇ ਦਰਸਾਉਂਦੇ ਹਨ ਕਿ 20 ਮਈ ਤੱਕ ਉੱਤਰੀ ਆਇਰਲੈਂਡ ਵਿੱਚ ਕੋਵਿਡ-19 ਨਾਲ 664 ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਨ੍ਹਾਂ ਅੰਕੜਿਆਂ ਨੂੰ ਮਿਲਾ ਕੇ ਹੁਣ ਤੱਕ 46,383 ਮੌਤਾਂ ਯੂਕੇ ਵਿੱਚ ਦਰਜ ਕੀਤੀਆਂ ਗਈਆਂ ਹਨ। ਜਿੱਥੇ ਕੋਵਿਡ-19 ਸੀ। ਐਨਐਚਐਸ ਇੰਗਲੈਂਡ ਦੁਆਰਾ ਸੋਮਵਾਰ ਨੂੰ ਪ੍ਰਕਾਸ਼ਿਤ ਕੀਤੇ ਅੰਕੜਿਆਂ ਮੁਤਾਬਕ ਇੰਗਲੈਂਡ 46,383 ਰਜਿਸਟਰਡ ਮੌਤਾਂ ਦੇ ਨਾਲ-ਨਾਲ ਹੁਣ ਕੁੱਲ ਮੌਤਾਂ 47,300 ਤੋਂ ਵੱਧ ਹਨ। ਇਸ ਨਾਲ ਬ੍ਰਿਟੇਨ ਨੇ ਹੁਣ ਤੱਕ ਕੋਰੋਨਾਵਾਇਰਸ ਪ੍ਰਭਾਵਿਤ ਦੇਸ਼ ਇਟਲੀ ਅਤੇ ਸਪੇਨ ਨੂੰ ਮੌਤਾਂ ਦੀ ਗਿਣਤੀ ਵਿੱਚ ਪਛਾੜ ਦਿੱਤਾ ਹੈ। ਜਦ ਕੀ ਸੰਯੁਕਤ ਰਾਜ  ਅਮਰੀਕਾ ਤੋਂ ਬਾਅਦ ਦੁਨੀਆ ਵਿੱਚ ਦੂਜਾ ਸਥਾਨ ਹੈ।


Vandana

Content Editor

Related News