ਬ੍ਰਿਟੇਨ ਨੇ 5 ਤੋਂ 11 ਸਾਲ ਦੇ ਜੋਖ਼ਿਮ ਵਾਲੇ ਬੱਚਿਆਂ ਲਈ ਕੋਰੋਨਾ ਰੋਕੂ ਟੀਕਾਕਰਨ ਦਾ ਕੀਤਾ ਵਿਸਤਾਰ

01/31/2022 2:18:15 AM

ਲੰਡਨ-ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਐਤਵਾਰ ਨੂੰ 5 ਤੋਂ 11 ਸਾਲ ਦੀ ਉਮਰ ਦੇ ਜੋਖ਼ਿਮ ਵਾਲੇ ਬੱਚਿਆਂ ਲਈ ਆਪਣੇ ਕੋਵਿਡ ਟੀਕਾਕਰਨ ਪ੍ਰੋਗਰਾਮ ਦਾ ਵਿਸਤਾਰ ਕੀਤਾ। ਟੀਕਕਾਰਨ'ਚ ਸ਼ੂਗਰ, ਕਮਜ਼ੋਰ, ਸਿੱਖਣ ਦੀ ਸਮਰਥਾ 'ਚ ਕਮੀ ਅਤੇ ਹੋਰ ਰੋਗਾਂ ਨਾਲ ਜੂਝ ਰਹੇ ਅਜਿਹੇ ਬੱਚੇ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਕੋਵਿਡ-19 ਤੋਂ ਜ਼ਿਆਦਾ ਖਤਰਾ ਹੈ। ਐੱਨ.ਐੱਚ.ਐੱਸ. ਇੰਗਲੈਂਡ ਨੇ ਕਿਹਾ ਕਿ ਟੀਕਾਕਰਨ ਅਤੇ ਟੀਕਕਾਰਨ 'ਤੇ ਸਾਂਝੀ ਕਮੇਟੀ (ਜੇ.ਸੀ.ਵੀ.ਆਈ.) ਵੱਲੋਂ ਨਿਰਧਾਰਿਤ ਸਲਾਹ ਦੇ ਮੁਤਾਬਕ ਇੰਗਲੈਂਡ 'ਚ ਲਗਭਗ 5,00,000 ਯੋਗ ਬੱਚਿਆਂ ਨੂੰ ਕੋਵਿਡ ਰੋਕੂ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਬੀਜਿੰਗ ਦੇ ਕਈ ਇਲਾਕੇ ਕੋਰੋਨਾ ਕਾਰਨ ਹੋਏ ਸੀਲ, 12 ਨਵੇਂ ਮਾਮਲੇ ਆਏ ਸਾਹਮਣੇ

ਭਾਰਤੀ ਮੂਲ ਦੀ ਡਾਕਟਰਅਤੇ ਐੱਨ.ਐੱਚ.ਐੱਸ. ਦੇ ਟੀਕਾਕਰਨ ਪ੍ਰੋਗਰਾਮ ਦੀ ਡਿਪਟੀ ਲੀਡ ਡਾ. ਨਿੱਕੀ ਕਨਾਨੀ ਨੇ ਕਿਹਾ ਅਸੀਂ ਜਾਣਦੇ ਹਾਂ ਕਿ ਟੀਕੇ ਓਮੀਕ੍ਰੋਨ ਵੇਰੀਐਂਟ ਸਮੇਤ ਕੋਵਿਡ-19 ਤੋਂ ਗੰਭੀਰ ਬੀਮਾਰੀ ਵਿਰੁੱਧ ਮਹੱਤਵਪੂਰਨ ਸੁਰੱਖਿਆ ਪ੍ਰਦਾਨ ਕਰਦੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਸਾਡੇ ਨੌਜਵਾਨ ਅਤੇ ਸਭ ਤੋਂ ਜ਼ਿਆਦਾ ਜੋਖ਼ਿਮ ਵਾਲੇ ਬੱਚੇ ਸੁਰੱਖਿਅਤ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੱਠੀ ਪੈਣ ਲੱਗੀ ਕੋਰੋਨਾ ਦੀ ਰਫ਼ਤਾਰ, 2803 ਨਵੇਂ ਮਾਮਲੇ ਆਏ ਸਾਹਮਣੇ ਤੇ 22 ਲੋਕਾਂ ਦੀ ਹੋਈ ਮੌਤ

ਉਨ੍ਹਾਂ ਨੇ ਕਿਹਾ ਕਿ ਐੱਨ.ਐੱਚ.ਐੱਸ. ਹੁਣ ਸਭ ਤੋਂ ਜ਼ਿਆਦਾ ਜੋਖ਼ਮ ਵਾਲੇ 5 ਤੋਂ 11 ਸਾਲ ਦੇ ਬੱਚਿਆਂ ਦਾ ਟੀਕਾਕਰਨ ਕਰਨ ਜਾ ਰਿਹਾ ਹੈ ਤਾਂ ਇਹ ਯਕੀਨੀ ਹੋ ਸਕੇ ਕਿ ਉਨ੍ਹਾਂ ਦੀ ਸੁਰੱਖਿਆ ਹੋਵੇ। ਰੋਜ਼ਾਨਾ ਹਜ਼ਾਰਾਂ ਨੌਜਵਾਨ ਟੀਕੇ ਲਵਾ ਰਹੇ ਹਨ ਅਤੇ ਲੱਖਾਂ ਲੋਕਾਂ ਨੂੰ ਹੁਣ ਟੀਕੇ ਦੀ ਖੁਰਾਕ ਦਿੱਤੀ ਗਈ ਹੈ। ਅਸੀਂ ਮਾਪਿਆਂ ਨੂੰ ਬੱਚਿਆਂ ਦੇ ਟੀਕਾਕਰਨ ਲਈ ਅਗੇ ਆਉਣ ਦੀ ਅਪੀਲ ਕਰਦੇ ਹਾਂ।

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦਾ ਪੋਸਟਰ ਲਾਉਣ ਵਾਲੇ ਮਜ਼ਦੂਰ ਦੀ ਸਾਬਕਾ ਵਿਧਾਇਕ ਦੇ ਪੁੱਤਰ ਵੱਲੋਂ ਕੁੱਟਮਾਰ, ਮਾਮਲਾ ਦਰਜ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

Karan Kumar

This news is Content Editor Karan Kumar