ਬ੍ਰਿਟੇਨ ਨੇ ਸਾਰੇ ਦੇਸ਼ਾਂ ਨੂੰ ਯਾਤਰਾ ਸੰਬੰਧੀ ''ਰੈੱਡ ਲਿਸਟ'' ''ਚੋਂ ਕੀਤਾ ਬਾਹਰ

10/29/2021 1:21:32 AM

ਲੰਡਨ-ਬ੍ਰਿਟੇਨ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਯਾਤਰਾ 'ਰੈੱਡ ਲਿਸਟ' 'ਚੋਂ ਅੰਤਿਮ ਸੱਤ ਦੇਸ਼ਾਂ-ਕੋਲੰਬੀਆ, ਡੋਮਿਨਿਕਨ ਰਿਪਬਲਿਕ, ਇਕਵਾਡੋਰ, ਹੈਤੀ, ਪਨਾਮਾ, ਪੇਰੂ ਅਤੇ ਵੈਨੇਜ਼ੁਏਲਾ ਨੂੰ ਵੀ ਬਾਹਰ ਕਰ ਦਿੱਤਾ ਹੈ। ਹੁਣ ਕੋਵਿਡ-19 ਰੋਕੂ ਟੀਕਾ ਲਵਾ ਚੁੱਕੇ ਯਾਤਰੀਆਂ ਨੂੰ ਬ੍ਰਿਟੇਨ 'ਚ ਦਾਖਲ ਕਰਨ 'ਤੇ ਸਰਕਾਰ ਵੱਲੋਂ ਪ੍ਰਵਾਨਿਤ ਹੋਟਲ 'ਚ ਇਕਾਂਤਵਾਸ 'ਚ ਨਹੀਂ ਰਹਿਣਾ ਹੋਵੇਗਾ। ਇਹ ਫੈਸਲਾ ਸੋਮਵਾਰ ਤੋਂ ਲਾਗੂ ਹੋਣ ਤੋਂ ਬਾਅਦ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਨੂੰ ਬ੍ਰਿਟੇਨ ਪਹੁੰਚਣ 'ਤੇ ਹੋਟਲ 'ਚ ਨਹੀਂ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ : ਫੇਸਬੁੱਕ ਨੇ ਬਦਲਿਆ ਕੰਪਨੀ ਦਾ ਨਾਂ, ਸੋਸ਼ਲ ਮੀਡੀਆ ਪਲੇਟਫਾਰਮ ਦਾ ਨਾਂ ਹੁਣ ਹੋਵੇਗਾ Meta

ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੇਪਸ ਨੇ ਕਿਹਾ ਕਿ 'ਰੈੱਡ ਲਿਸਟ' ਬਰਕਰਾਰ ਰਹੇਗੀ ਤਾਂ ਕਿ ਭਵਿੱਖ 'ਚ ਸਾਵਧਾਨੀ ਦੇ ਤੌਰ 'ਤੇ ਇਸ ਦਾ ਇਸਤੇਮਾਲ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ 30 ਤੋਂ ਜ਼ਿਆਦਾ ਦੇਸ਼ਾਂ 'ਚ ਦਿੱਤੇ ਜਾਣ ਵਾਲੇ ਟੀਕਿਆਂ ਨੂੰ ਵੀ ਬ੍ਰਿਟੇਨ ਮਨਜ਼ੂਰੀ ਦੇਵੇਗਾ ਜਿਸ ਤੋਂ ਬਾਅਦ ਅਜਿਹੇ ਦੇਸ਼ਾਂ ਦੀ ਗਿਣਤੀ 135 ਹੋ ਜਾਵੇਗੀ।

ਇਹ ਵੀ ਪੜ੍ਹੋ : ਅਮਰੀਕਾ ਨੇ ਚੀਨ 'ਤੇ 2,000 ਤੋਂ ਜ਼ਿਆਦਾ ਜਾਸੂਸੀ ਮਿਸ਼ਨ ਚਲਾਏ : PLA ਖੋਜਕਰਤਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar