ਬ੍ਰਿਟੇਨ ਚੋਣਾਂ 2019 : ਬੋਰਿਸ ਜੋਨਸਨ ਆਪਣੀ ਸੀਟ 'ਤੇ ਜਿੱਤੇ,ਟਰੰਪ ਨੇ ਕੀਤਾ ਟਵੀਟ

12/13/2019 10:18:34 AM

ਲੰਡਨ (ਬਿਊਰੋ): ਬ੍ਰਿਟੇਨ ਵਿਚ ਸ਼ੁੱਕਰਵਾਰ ਨੂੰ ਆਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਨਤੀਜਿਆਂ ਵਿਚ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਬੜਤ ਬਣਾਏ ਹੋਏ ਹੈ। ਐਗਜ਼ਿਟ ਪੋਲ ਵਿਚ ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ ਮਿਲਦਾ ਦਿੱਸ ਰਿਹਾ ਹੈ। ਇਸ ਦੌਰਾਨ ਬੋਰਿਸ ਦੇ ਆਪਣੀ ਸੀਟ 'ਤੇ ਜਿੱਤ ਜਾਣ ਦੀ ਖਬਰ ਹੈ। ਸ਼ੁਰੂਆਤੀ ਨਤੀਜਿਆਂ ਵਿਚ ਕੰਜ਼ਰਵੇਟਿਟ ਪਾਰਟੀ ਨੰ 250 ਸੀਟਾਂ 'ਤੇ ਜਿੱਤ ਮਿਲੀ ਹੈ। ਭਾਵੇਂਕਿ ਵਿਰੋਧੀ ਲੇਬਰ ਪਾਰਟੀ ਵੀ 183 ਸੀਟਾਂ ਜਿੱਤ ਚੁੱਕੀ ਹੈ। ਐਗਜ਼ਿਟ ਪੋਲ ਮੁਤਾਬਕ ਜੋਨਸਨ ਦੀ ਕੰਜ਼ਰਵੇਟਿਵ ਪਾਰਟੀ ਆਸਾਨੀ ਨਾਲ ਬਹੁਮਤ ਦੇ ਅੰਕੜੇ ਨੂੰ ਪਾਰ ਕਰੇਗੀ ਅਤੇ 650 ਸੀਟਾਂ ਵਾਲੀ ਸੰਸਦ ਵਿਚ 368 ਸੀਟਾਂ ਜਿੱਤੇਗੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਬ੍ਰਿਟੇਨ ਦੀਆਂ ਆਮ ਚੋਣਾਂ ਦੇ ਨਤੀਜਿਆਂ ਨੂੰ ਪੀ.ਐੱਮ. ਬੋਰਿਸ ਜੋਨਸਨ ਲਈ ਵੱਡੀ ਜਿੱਤ ਦੇ ਰੂਪ ਵਿਚ ਦੱਸਿਆ। ਟਰੰਪ ਨੇ ਇਕ ਟਵੀਟ ਵਿਚ ਕਿਹਾ,''ਯੂਕੇ ਵਿਚ ਬੋਰਿਸ ਦੀ ਵੱਡੀ ਜਿੱਤ ਹੁੰਦੀ ਜਾਪਦੀ ਹੈ।''

 

Vandana

This news is Content Editor Vandana