ਬ੍ਰਿਟੇਨ ਦੇ ਡਾਕਟਰਾਂ ਨੇ ਓਮੀਕ੍ਰੋਨ ਦੇ ਦੋ ਨਵੇਂ ਲੱਛਣਾਂ ਦਾ ਲਾਇਆ ਪਤਾ!

12/30/2021 11:57:21 PM

ਇੰਟਰਨੈਸ਼ਨਲ ਡੈਸਕ-ਇਕ ਹੋਰ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਗਿਆਨ ਜਗਤ ਦੇ ਲੋਕ ਇਸ ਨੂੰ ਲੱਭਣ 'ਚ ਲੱਗੇ ਹੋਏ ਹਨ ਜਿਸ ਨਾਲ ਲੋਕਾਂ 'ਤੇ ਇਸ ਦੇ ਪ੍ਰਭਾਵ ਨੂੰ ਸਮਝਣ 'ਚ ਮਦਦ ਮਿਲ ਸਕੇ। ਉਥੇ, ਓਮੀਕ੍ਰੋਨ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਬ੍ਰਿਟੇਨ ਦੇ ਇਕ ਡਾਕਟਰ ਨੇ ਦੋ ਨਵੇਂ ਲੱਛਣਾਂ ਦਾ ਪਤਾ ਲਾਇਆ ਹੈ ਜੋ ਕੋਰੋਨਾ ਵਾਇਰਸ ਨਾਲ ਸੰਬੰਧਿਤ ਨਹੀਂ ਹੈ।ਕਿੰਗਸ ਕਾਲਜ ਲੰਡਨ 'ਚ ਜੈਨੇਟਿਕ ਐਪੀਡੈਮੋਲਿਓਜੀ ਦੇ ਪ੍ਰੋਫੈਸਰ ਟਿਮ ਸਪੇਕਟਰ ਮੁਤਾਬਕ, ਇਹ ਲੱਛਣ ਉਲਟੀ ਅਤੇ ਭੁੱਖ ਨਾ ਲੱਗਣ ਦੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਲੱਛਣ ਉਨ੍ਹਾਂ ਲੋਕਾਂ 'ਚ ਵੀ ਦੇਖੇ ਗਏ ਹਨ ਜਿਨ੍ਹਾਂ ਨੂੰ ਕੋਵਿਡ-19 ਦੇ ਟੀਕੇ ਅਤੇ ਬੂਸਟਰ ਖੁਰਾਕ ਵੀ ਲੱਗ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ 'ਚੋਂ ਕੁਝ ਨੂੰ ਉਲਟੀ, ਹਲਕਾ ਬੁਖਾਰ, ਗਲੇ 'ਚ ਖਰਾਸ਼ ਅਤੇ ਸਿਰਦਰਦ ਸੀ।

ਇਹ ਵੀ ਪੜ੍ਹੋ : ਅਫਗਾਨਿਸਤਾਨ ਛੱਡ ਕੇ ਜਾਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ : ਅਸ਼ਰਫ ਗਨੀ

ਸੰਯੁਕਤ ਰਾਜ ਅਮਰੀਕਾ 'ਚ ਰੋਗ ਕੰਟਰੋਲ ਕੇਂਦਰ (ਸੀ.ਡੀ.ਸੀ.) ਮੁਤਾਬਕ, ਓਮੀਕ੍ਰੋਨ ਨਾਲ ਜੁੜੇ ਕੁਝ ਸਾਮਾਨ ਲੱਛਣ ਖੰਘ, ਥਕਾਵਟ ਹਨ। ਪਿਛਲੇ ਹਫ਼ਤੇ ਸਿੰਗਲ ਸੈੱਲ ਡਾਇਗ੍ਰੋਸਟਿਕ ਕੰਪਨੀ IncellDx ਲਈ ਕੰਮ ਕਰਨ ਵਾਲੇ ਡਾ. ਬਰੂਸ ਪੈਟਰਸਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਿਛਲੇ ਵੇਰੀਐਂਟ ਦੀ ਤੁਲਨਾ 'ਚ ਸਵਾਦ ਅਤੇ ਗੰਧ ਦਾ ਇਨ੍ਹਾਂ ਅਸਰ ਨਹੀਂ ਦੇਖਿਆ ਹੈ। ਡਾ. ਪੈਟਰਸਨ ਨੇ ਕਿਹਾ ਕਿ ਓਮੀਕ੍ਰੋਨ ਪੈਰੈਨਫਲੁਐਂਜਾ ਨਾਮਕ ਵਾਇਰਸ ਦੇ ਸਮਾਨ ਦਿਖਦਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਟਰੱਕ ਓਪਰੇਟਰਾਂ ਤੇ ਟਰਾਂਸਪੋਰਟਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਮੰਨੇਗੀ 'ਆਪ' ਦੀ ਸਰਕਾਰ : ਕੇਜਰੀਵਾਲ

ਦੱਸ ਦੇਈਏ ਕਿ 24 ਨਵੰਬਰ ਨੂੰ ਦੱਖਣੀ ਅਫਰੀਕਾ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਉਸ ਵੇਲੇ ਤੋਂ ਲੈ ਕੇ ਹੁਣ ਤੱਕ 100 ਤੋਂ ਜ਼ਿਆਦਾ ਦੇਸ਼ਾਂ 'ਚ ਫੈਲ ਚੁੱਕਿਆ ਹੈ। ਇਸ ਨੇ ਦੁਨੀਆ ਦੇ ਕਈ ਦੇਸ਼ਾਂ ਨੂੰ ਤੇਜ਼ੀ ਨਾਲ ਆਪਣੀ ਲਪੇਟ 'ਚ ਲੈ ਲਿਆ ਹੈ, ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬ੍ਰਿਟੇਨ ਤੇ ਅਮਰੀਕਾ ਹਨ। ਦੋਵਾਂ ਦੇਸ਼ਾਂ 'ਚ ਡੈਲਟ ਦੀ ਥਾਂ ਓਮੀਕ੍ਰੋਨ ਹੁਣ Sars-CoV-2 ਵਾਇਰਸ ਦਾ ਪ੍ਰਮੁੱਖ ਰੂਪ ਹੈ। ਯੂ.ਕੇ. 'ਚ ਰੋਜ਼ਾਨਾ ਕੋਵਿਡ-19 ਦੇ ਮਾਮਲੇ ਬੁੱਧਵਾਰ ਨੂੰ 1,83,037 ਮਾਮਲੇ ਸਾਹਮਣੇ ਆਏ ਹਨ ਜੋ ਕਿ ਇਕ ਦਿਨ 'ਚ ਸਭ ਤੋਂ ਜ਼ਿਆਦਾ ਹਨ। ਯੂਰਪ ਦੇ ਜ਼ਿਆਦਾਤਰ ਹਿੱਸਿਆਂ 'ਚ ਓਮੀਕ੍ਰੋਨ ਤੇਜ਼ੀ ਨਾਲ ਫੈਲ ਰਿਹਾ ਹੈ।

ਇਹ ਵੀ ਪੜ੍ਹੋ : ਪੈਰਿਸ 'ਚ ਸ਼ੁੱਕਰਵਾਰ ਤੋਂ ਲੋਕਾਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News