ਸਾਈਰਸ ਪੂਨਾਵਾਲਾ ਆਕਸਫੋਰਡ ਯੂਨੀਵਰਸਿਟੀ ਵੱਲੋਂ ਸਨਮਾਨਿਤ

06/27/2019 3:34:18 PM

ਲੰਡਨ (ਭਾਸ਼ਾ)— ਬ੍ਰਿਟੇਨ ਸਥਿਤ ਆਕਸਫੋਰਡ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੰਸਥਾਪਕ ਪ੍ਰਧਾਨ ਸਾਈਰਸ ਪੂਨਾਵਾਲਾ ਨੂੰ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ। ਪੂਨਾਵਾਲਾ ਨੂੰ ਇਹ ਸਨਮਾਨ ਜੀਵਨ ਬਚਾਉਣ ਵਾਲੇ ਟੀਕੇ ਦੇ ਖੇਤਰ ਵਿਚ ਕੀਤੇ ਗਏ ਉਨ੍ਹਾਂ ਦੇ ਕੰਮ ਅਤੇ ਮਨੁੱਖੀ ਸੇਵਾਵਾਂ ਲਈ ਦਿੱਤਾ ਗਿਆ। 

ਪੂਨਾਵਾਲਾ ਨੂੰ ਉਪਾਧੀ ਐਂਕੇਨੀਆ ਅਕਾਦਮਿਕ ਸਮਾਰੋਹ ਵਿਚ ਦਿੱਤੀ ਗਈ। ਪਾਕਿਸਤਾਨ ਦੇ ਗੀਤਕਾਰ ਰਾਹਤ ਫਤਹਿ ਅਲੀ ਖਾਨ ਸਮੇਤ ਹੋਰ 8 ਲੋਕਾਂ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਸੀ। ਇਸ ਸੰਸਥਾ ਦੀ ਸਥਾਪਨਾ 1966 ਵਿਚ ਕੀਤੀ ਗਈ ਅਤੇ ਇਸ ਦੇ ਬਣਾਏ ਟੀਕੇ ਨੂੰ 170 ਤੋਂ ਵੱਧ ਦੇਸ਼ਾਂ ਵਿਚ ਵਰਤਿਆ ਜਾਂਦਾ ਹੈ। ਗੀਤਕਾਰ ਰਾਹਤ ਨੂੰ ਇਹ ਸਨਮਾਨ ਹਾਲੀਵੁੱਡ ਅਤੇ ਬਾਲੀਵੁੱਡ ਵਿਚ ਸੰਗੀਤ ਦੇ ਖੇਤਰ ਵਿਚ ਦਿੱਤੇ ਯੋਗਦਾਨ ਨੂੰ ਦੇਖਦਿਆਂ ਦਿੱਤਾ ਗਿਆ।