ਯੂ. ਕੇ. ''ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਵੱਧ

06/04/2020 8:57:36 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਯੂ. ਕੇ. ਵਿੱਚ ਅਸਲ ਕੋਰੋਨਾ ਵਾਇਰਸ ਮੌਤਾਂ ਦੀ ਗਿਣਤੀ 50,000 ਤੋਂ ਵੱਧ ਹੋ ਗਈ ਹੈ, ਜੋ ਕਿ ਸਰਕਾਰੀ ਅੰਕੜਿਆਂ ਨਾਲੋਂ 10,000 ਤੋਂ ਵੱਧ ਹੈ। ਕੌਮੀ ਅੰਕੜਾ ਦਫਤਰ (ਓ.ਐੱਨ.ਐੱਸ.) ਦੇ ਦਫਤਰ ਮੁਤਾਬਕ, 22 ਮਈ ਤੱਕ ਇੰਗਲੈਂਡ ਅਤੇ ਵੇਲਜ਼ ਵਿੱਚ ਕੋਵਿਡ-19 ਨਾਲ ਮੌਤਾਂ ਦੀ ਗਿਣਤੀ 44,401 ਹੋ ਗਈ ਹੈ ਪਰ ਇਹ ਅੰਕੜਾ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਦੀਆਂ ਮੌਤਾਂ ਨੂੰ ਮਿਲਾ ਕੇ ਕੁਲ 50,000 ਨੂੰ ਪਾਰ ਕਰ ਗਿਆ ਹੈ। 

ਸਕਾਟਲੈਂਡ ਦੇ ਨੈਸ਼ਨਲ ਰਿਕਾਰਡਜ਼ ਵਲੋਂ ਪ੍ਰਕਾਸ਼ਤ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕੋਵਿਡ-19 ਨਾਲ ਸਬੰਧਤ 3,911 ਮੌਤਾਂ 31 ਮਈ ਤੱਕ ਸਕਾਟਲੈਂਡ ਵਿੱਚ ਦਰਜ ਕੀਤੀਆਂ ਗਈਆਂ ਸਨ ਅਤੇ ਉੱਤਰੀ ਆਇਰਲੈਂਡ ਦੇ ਤਾਜ਼ਾ ਅੰਕੜਿਆਂ ਵਿੱਚ 22 ਮਈ ਤੱਕ 716 ਕੋਵਿਡ -19 ਮੌਤਾਂ ਦਰਜ ਕੀਤੀਆਂ ਗਈਆਂ ਸਨ। ਇੰਗਲੈਂਡ ਅਤੇ ਵੇਲਜ਼ ਦੇ ਅੰਕੜਿਆਂ ਦੇ ਨਾਲ, ਯੂ. ਕੇ. ਵਿੱਚ 49,028 ਮੌਤਾਂ ਦਰਜ ਕੀਤੀਆਂ ਗਈਆਂ ਹਨ। ਐੱਨ. ਐੱਚ. ਐੱਸ. ਇੰਗਲੈਂਡ ਮੁਤਾਬਕ, 23 ਮਈ ਤੋਂ 1 ਜੂਨ ਦੇ ਵਿਚਕਾਰ, ਹਸਪਤਾਲਾਂ ਵਿੱਚ 931 ਹੋਰ ਮਰੀਜ਼, ਜਿਨ੍ਹਾਂ ਦੀ ਕੋਵਿਡ -19 ਲਈ ਸਕਾਰਾਤਮਕ ਜਾਂਚ ਕੀਤੀ ਗਈ ਸੀ, ਦੀ ਇੰਗਲੈਂਡ ਵਿੱਚ ਮੌਤ ਹੋ ਗਈ ਸੀ।

ਇਸ ਤੋਂ ਇਲਾਵਾ ਪਬਲਿਕ ਹੈਲਥ ਵੇਲਜ਼ ਮੁਤਾਬਕ ਹਸਪਤਾਲ ਅਤੇ ਕੇਅਰ ਹੋਮਜ਼ ਵਿੱਚ ਹੋਰ 78 ਵਿਅਕਤੀਆਂ ਦੀ ਵੇਲਜ਼ ਵਿੱਚ ਮੌਤ ਹੋ ਗਈ। ਉੱਤਰੀ ਆਇਰਲੈਂਡ ਦੇ ਸਿਹਤ ਵਿਭਾਗ ਮੁਤਾਬਕ 23 ਮਈ ਤੋਂ 2 ਜੂਨ ਦੇ ਵਿੱਚ 22 ਵਿਅਕਤੀਆਂ ਦੀ ਮੌਤ ਹੋ ਗਈ। ਇਸ ਨਾਲ 23 ਮਈ ਤੋਂ ਹੁਣ 1,031 ਮੌਤਾਂ ਦਾ ਵਾਧਾ ਹੋਇਆ ਹੈ ਅਤੇ ਕੁੱਲ 49,028 ਰਜਿਸਟਰਡ ਮੌਤਾਂ ਦੇ ਅੰਕੜਿਆਂ ਦੇ ਨਾਲ, ਹੁਣ ਯੂ. ਕੇ. ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ 50,000 ਤੋਂ ਉਪਰ ਹੈ। ਬ੍ਰਿਟੇਨ ਨੇ ਹੁਣ ਤੱਕ ਕੋਰੋਨਾ ਵਾਇਰਸ ਪ੍ਰਭਾਵਿਤ ਇਟਲੀ ਅਤੇ ਸਪੇਨ ਨੂੰ ਪਛਾੜ ਕੇ ਯੂਰਪ ਵਿਚ ਸਭ ਤੋਂ ਵੱਧ ਮਰਨ ਵਾਲਿਆਂ ਦੀ ਗਿਣਤੀ ਕੀਤੀ ਹੈ ਅਤੇ ਸੰਯੁਕਤ ਰਾਜ ਤੋਂ ਬਾਅਦ ਦੁਨੀਆ ਦਾ ਦੂਜਾ ਦੇਸ਼ ਹੈ।


Sanjeev

Content Editor

Related News