ਯੂਕੇ ਦੇ ਹਸਪਤਾਲਾਂ 'ਚ ਪਹੁੰਚੀ ਆਕਸਫੋਰਡ ਕੋਰੋਨਾ ਟੀਕੇ ਦੀ ਪਹਿਲੀ ਖੇਪ

01/03/2021 1:04:22 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਅਤੇ ਜਿਆਦਾ ਲੋਕਾਂ ਨੂੰ ਟੀਕਾ ਲਗਾਉਣ ਲਈ ਸਰਕਾਰ ਦੁਆਰਾ ਮਨਜ਼ੂਰ ਕੀਤੇ ਗਏ ਆਕਸਫੋਰਡ ਯੂਨੀਵਰਸਿਟੀ/ਐਸਟ੍ਰਾਜ਼ੇਨੇਕਾ ਦੇ ਕੋਰਨਾਵਾਇਰਸ ਟੀਕਿਆਂ ਦੀ ਪਹਿਲੀ ਖੇਪ ਹਸਪਤਾਲਾਂ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ। ਸੋਮਵਾਰ ਤੋਂ ਲਗਭਗ 530,000 ਟੀਕਿਆਂ ਦੀਆਂ ਖੁਰਾਕਾਂ ਖੁਰਾਕਾਂ ਯੂਕੇ ਵਿੱਚ ਲਗਾਈਆਂ ਜਾਣਗੀਆਂ, ਜਿਹਨਾਂ ਵਿੱਚ ਸਿਹਤ ਸੰਭਾਲ ਕਰਮਚਾਰੀਆਂ, ਦੇਖਭਾਲ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਬਜ਼ੁਰਗਾਂ ਨੂੰ ਪਹਿਲ ਦਿੱਤੀ ਜਾਵੇਗੀ। 

ਹੇਵਰਡਜ਼ ਹੀਥ 'ਚ ਕੁਈਨ ਰਾਇਲ ਹਸਪਤਾਲ, ਜੋ ਕਿ ਐਨ.ਐਚ.ਐਸ. ਟਰੱਸਟ ਦਾ ਹਿੱਸਾ ਹੈ, ਆਕਸਫੋਰਡ ਟੀਕਿਆਂ ਨੂੰ ਸ਼ਨੀਵਾਰ ਸਵੇਰੇ ਪ੍ਰਾਪਤ ਕਰਨ ਵਾਲੇ ਹਸਪਤਾਲਾਂ ਵਿੱਚ ਸ਼ਾਮਲ ਹੈ। ਟਰੱਸਟ ਦੇ ਚੀਫ ਮੈਡੀਕਲ ਅਫਸਰ ਅਤੇ ਡਿਪਟੀ ਚੀਫ ਐਗਜ਼ੀਕਿਊਟਿਵ ਡਾ. ਜਾਰਜ ਫਿੰਡਲੇ ਮੁਤਾਬਕ, ਆਕਸਫੋਰਡ ਦਾ ਇਹ ਟੀਕਾ ਐਨ.ਐਚ.ਐਸ. ਸਟਾਫ ਨੂੰ ਵੱਡੇ ਪੱਧਰ 'ਤੇ ਟੀਕਾਕਰਨ ਲਈ ਮੱਦਦ ਕਰੇਗਾ। ਯੂਕੇ ਵਿੱਚ ਫਾਈਜ਼ਰ/ਬਾਇਓਨਟੈਕ ਟੀਕੇ ਦੀ ਸ਼ੁਰੂਆਤ ਲੱਗਭਗ ਇੱਕ ਮਹੀਨਾ ਪਹਿਲਾਂ ਸ਼ੁਰੂ ਹੋਣ ਦੇ ਨਾਲ, ਇੱਕ ਮਿਲੀਅਨ ਤੋਂ ਵੱਧ ਲੋਕ ਕੋਰੋਨਾ ਵਾਇਰਸ ਦਾ ਟੀਕਾ ਪ੍ਰਾਪਤ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖਬਰ- ਜੇਕਰ ਸਰਦੀਆਂ 'ਚ ਤੁਹਾਡੇ ਹੱਥ-ਪੈਰ ਰਹਿੰਦੇ ਹਨ ਠੰਡੇ ਤਾਂ ਅਪਨਾਓ ਇਹ ਤਰੀਕੇ

ਸਿਹਤ ਮਾਹਿਰਾਂ ਮੁਤਾਬਕ, ਟੀਕਾ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਪਹਿਲੀ ਖੁਰਾਕ ਤੋਂ ਬਾਅਦ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲੈਣ ਦਾ ਸਮਾਂ ਹੁਣ ਤਿੰਨ ਦੀ ਜਗ੍ਹਾ 12 ਹਫ਼ਤਿਆਂ ਦੇ ਅੰਦਰ ਹੋਵੇਗਾ। ਡਾ. ਫਿੰਡਲੇ ਮੁਤਾਬਕ ਆਕਸਫੋਰਡ ਟੀਕਿਆਂ ਦੀ ਆਮਦ ਨਾਲ ਦੇਸ਼ ਦੇ ਹੋਰ ਹਸਪਤਾਲਾਂ ਦੇ ਨਾਲ ਪਰਿੰਸੇਜ਼ ਰਾਇਲ ਹਸਪਤਾਲ "ਚ ਵੀ ਹਰ ਰੋਜ਼ ਸੈਕੜੇ ਲੋਕਾਂ ਨੂੰ ਵਾਇਰਸ ਦਾ ਟੀਕਾ ਲਗਾਉਣ ਦੀ ਉਮੀਦ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana