ਡੈਲਟਾ ਵੇਰੀਐਂਟ ਦੇ ਕਹਿਰ ਦਰਮਿਆਨ ਬ੍ਰਿਟੇਨ ਤਾਲਾਬੰਦੀ ਪਾਬੰਦੀਆਂ ’ਤੇ ਕਰ ਰਿਹਾ ਵਿਚਾਰ

06/12/2021 6:43:56 PM

ਇੰਟਰਨੈਸ਼ਨਲ ਡੈਸਕ : ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧੇ ਦੇ ਪਿਛੋਕੜ ’ਚ ਬ੍ਰਿਟੇਨ 21 ਜੂਨ ਨੂੰ ਖਤਮ ਹੋਣ ਵਾਲੀਆਂ ਤਾਲਾਬੰਦੀ ਦੀਆਂ ਪਾਬੰਦੀਆਂ ਨੂੰ 4 ਹਫਤੇ ਹੋਰ ਜਾਰੀ ਰੱਖਣ ’ਤੇ ਵਿਚਾਰ ਕਰ ਰਿਹਾ ਹੈ। ਸ਼ਨੀਵਾਰ ਨੂੰ ਮੀਡੀਆ ’ਚ ਇਸ ਸਬੰਧ ’ਚ ਖ਼ਬਰਾਂ ਆਈਆਂ ਸਨ। ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 8125 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਫਰਵਰੀ ਦੇ ਅੰਤ ਤੋਂ ਬਾਅਦ ਇਕ ਦਿਨ ’ਚ ਇਹ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ’ਚ 18 ਸਾਲਾ ਹਿੰਦੂ ਲੜਕੀ ਨੇ ਸ਼ੱਕੀ ਹਾਲਾਤ ’ਚ ਕੀਤੀ ਖੁਦਕੁਸ਼ੀ

ਉਥੇ ਹੀ ਪਬਲਿਕ ਹੈਲਥ ਇੰਗਲੈਂਡ (ਪੀ. ਐੱਮ. ਈ.) ਦੇ ਅਨੁਸਾਰ ਪਿਛਲੇ ਇੱਕ ਹਫਤੇ ’ਚ ਡੈਲਟਾ ਵੇਰੀਐਂਟ ਤੋਂ ਪੀੜਤ ਲੋਕਾਂ ਦੀ ਗਿਣਤੀ ’ਚ ਤਕਰੀਬਨ 30,000 ਵਾਧਾ ਹੋਇਆ ਹੈ ਅਤੇ ਇਹ ਗਿਣਤੀ 42,323 ਤੱਕ ਪਹੁੰਚ ਗਈ ਹੈ। ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਨੇ ਬੀ. ਬੀ. ਸੀ. ਨੂੰ ਦੱਸਿਆ ਕਿ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਵੱਲੋਂ ਸੋਮਵਾਰ ਤਾਲਾਬੰਦੀ ਦਾ ਐਲਾਨ ਕਰਨ ਤੋਂ ਪਹਿਲਾਂ ਤਾਜ਼ਾ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ (ਬੀ. ਐੱਮ. ਏ.) ਉਨ੍ਹਾਂ ਕੁਝ ਜਨਤਕ ਸਿਹਤ ਸਮੂਹਾਂ ਅਤੇ ਅਧਿਕਾਰੀਆਂ ’ਚ ਸ਼ਾਮਲ ਹਨ, ਜੋ ਤਾਲਾਬੰਦੀ ਦੀਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਚੁੱਕਣ ’ਚ ਦੇਰੀ ਦੇ ਹੱਕ ਵਿਚ ਹਨ। ਦੇਸ਼ ’ਚ ਚੱਲ ਰਹੀ ਕੋਰੋਨਾ ਤਾਲਾਬੰਦੀ 21 ਜੂਨ ਨੂੰ ਖ਼ਤਮ ਹੋਣ ਵਾਲੀ ਸੀ, ਜਿਸ ਨੂੰ ਹਰ ਕੋਈ ‘ਆਜ਼ਾਦੀ ਦਿਵਸ’ ਵਜੋਂ ਬੁਲਾ ਰਿਹਾ ਸੀ।


Manoj

Content Editor

Related News