ਬ੍ਰਿਟੇਨ ''ਚ 24 ਘੰਟੇ ''ਚ 413 ਲੋਕਾਂ ਦੀ ਮੌਤ, ਤੇਜ਼ ਮੀਂਹ ਨੇ ਵਧਾਈ ਚਿੰਤਾ

04/27/2020 6:07:59 PM

ਲੰਡਨ (ਬਿਊਰੋ): ਬ੍ਰਿਟੇਨ ਵੀ ਜਾਨਲੇਵਾ ਮਹਾਮਾਰੀ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਐਤਵਾਰ ਨੂੰ 413 ਲੋਕਾਂ ਨੇ ਦਮ ਤੋੜ ਦਿੱਤਾ। ਬ੍ਰਿਟੇਨ ਲਈ ਚੰਗੀ ਗੱਲ ਇਹ ਰਹੀ ਕਿ ਇਹ ਪਿਛਲੇ ਇਕ ਮਹੀਨੇ ਦੇ ਦੌਰਾਨ ਇਕ ਦਿਨ ਵਿਚ ਹੋਈਆਂ ਸਭ ਤੋਂ ਘੱਟ ਮੌਤਾਂ ਹਨ। ਇੱਥੇ ਇਨਫੈਕਟਿਡਾਂ ਦੀ ਗਿਣਤੀ 20,732 ਪਹੁੰਚ ਚੁੱਕੀ ਹੈ। ਇਹ ਜਾਣਕਾਰੀ ਬ੍ਰਿਟੇਨ ਦੇ ਵਾਤਾਵਰਣ ਮੰਤਰੀ ਜੌਰਜ ਯੂਸਟਾਈਸ ਨੇ ਦੈਨਿਕ ਪ੍ਰੈੱਸ ਬ੍ਰੂੀਫਿੰਗ ਵਿਚ ਦਿੱਤੀ। ਉਹਨਾਂ ਨੇ ਕਿਹਾ ਕਿ ਕੋਰੋਨਾ ਮਾਮਲਿਆਂ ਵਿਚ ਹੁਣ ਕਮੀ ਆ ਰਹੀ ਹੈ। ਹਸਪਤਾਲ ਵਿਚ ਭਰਤੀ ਹੋ ਰਹੇ ਮਰੀਜ਼ਾਂ ਦੀ ਗਿਣਤੀ ਵੀ ਘੱਟ ਰਹੀ ਹੈ। ਇਹ ਗਿਣਤੀ ਹੁਣ 15,953 ਤੱਕ ਪਹੁੰਚ ਗਈ ਹੈ।ਇਸ ਦੌਰਾਨ ਮੌਸਮ ਵਿਚ ਆਈ ਤਬਦੀਲੀ ਨੇ ਬ੍ਰਿਟੇਨ ਦੀ ਮੁਸੀਬਤ ਵਧਾ ਦਿੱਤੀ ਹੈ। 

ਪਿਛਲੇ ਇਕ ਹਫਤੇ ਤੋਂ ਬ੍ਰਿਟੇਨ ਵਿਚ ਗਰਮੀ ਪੈ ਰਹੀ ਸੀ ਪਰ ਐਤਵਾਰ ਨੂੰ ਅਚਾਨਕ ਮੌਸਮ ਬਦਲਿਆ ਅਤੇ ਤੇਜ਼ ਮੀਂਹ ਪਿਆ। ਭਾਵੇਂਕਿ ਥੋੜ੍ਹੀ ਦੇਰ ਬਾਅਦ ਮੀਂਹ ਰੁੱਕ ਗਿਆ। ਹੁਣ ਆਸ ਜ਼ਾਹਰ ਕੀਤੀ ਜਾ ਰਹੀ ਹੈ ਕਿ ਅਗਲੇ ਹਫਤੇ ਤੋਂ ਅਜਿਹਾ ਹੀ ਮੌਸਮ ਬਣਿਆ ਰਹਿ ਸਕਦਾ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਦੇ ਵਿਗਿਆਨੀ ਟੌਮ ਮੌਰਗਨ ਨੇ ਦੱਸਿਆ ਕਿ ਅਸੀਂ ਚਿਤਾਵਨੀ ਜਾਰੀ ਕੀਤੀ ਹੈ ਕਿ ਮੰਗਲਵਾਰ ਤੱਕ ਦੇਸ਼ ਵਿਚ ਕਿਤੇ ਵੀ ਤੇਜ਼ ਮੀਂਹ ਪੈ ਸਕਦਾ ਹੈ। ਤਾਪਮਾਨ ਵਿਚ ਗਿਰਾਵਟ ਆਵੇਗੀ। ਇਹ ਆਪਣੇ ਆਪ ਵਿਚ ਇਕ ਇਤਿਹਾਸਿਕ ਤਬਦੀਲੀ ਹੈ। ਅਜਿਹਾ ਆਮਤੌਰ 'ਤੇ ਦੇਖਣ ਨੂੰ ਨਹੀਂ ਮਿਲਦਾ। 

 

ਟੌਮ ਮੌਰਗਨ ਨੇ ਡੇਲੀ ਵੈਬਸਾਈਟ ਨਾਲ ਗੱਲ ਕਰਦਿਆਂ ਦੱਸਿਆ ਕਿ ਆਮਤੌਰ 'ਤੇ ਅਪ੍ਰੈਲ ਮਹੀਨੇ ਵਿਚ ਇਸ ਸਮੇਂ ਬ੍ਰਿਟੇਨ ਦੇ ਲੋਕ ਗਰਮੀ ਦਾ ਮਜ਼ਾ ਲੈਂਦੇ ਹਨ। ਇਕ ਹਫਤੇ ਤੋਂ ਗਰਮੀ ਪੈ ਵੀ ਰਹੀ ਸੀ ਪਰ ਐਤਵਾਰ ਨੂੰ ਅਚਾਨਕ ਮੌਸਮ ਬਦਲ ਗਿਆ। ਅਗਲੇ ਹਫਤੇ ਤੋਂ ਮੌਸਮ ਵਿਚ ਹੋਰ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਉੱਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਠੀਕ ਹੋ ਜਾਣ ਮਗਰੋਂ ਆਪਣੇ ਦਫਤਰ ਤੋਂ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ।

ਬ੍ਰਿਟੇਨ ਵਿਚ ਜਦੋਂ ਗਰਮੀ ਵਧੀ ਤਾਂ ਉਸ ਕਾਰਨ ਕਈ ਇਲਾਕਿਆਂ ਵਿਚ ਵਿਸਟੇਰੀਯਾ ਅਤੇ ਟਿਊਲਿਪਸ ਦੇ ਫੁੱਲਾਂ ਵਿਚ ਵਾਧਾ ਹੋਇਆ ਪਰ ਅਗਲੇ ਹਫਤੇ ਤੋਂ ਅਟਲਾਂਟਿਕ ਵੱਲੋਂ ਆਉਣ ਵਾਲੀਆਂ ਹਵਾਵਾਂ ਬ੍ਰਿਟੇਨ ਦੇ ਮੌਸਮ ਨੂੰ ਖਰਾਬ ਕਰ ਦੇਣਗੀਆਂ। ਇੰਝ ਹੀ ਮੌਸਮ ਬਦਲਦਾ ਰਿਹਾ ਤਾਂ ਇਹ ਕੋਰੋਨਾ ਦੇ ਇਲਾਜ ਅਤੇ ਲਾਕਡਾਊਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ 'ਚ ਖੁੱਲ੍ਹੇ ਰੈਸਟੋਰੈਂਟ, ਸਕੂਲ ਤੇ ਦੁਕਾਨਾਂ, ਇੰਝ ਲੜ ਰਿਹੈ ਕੋਰੋਨਾ ਨਾਲ ਜੰਗ 

ਮੌਰਗਨ ਨੇ ਦੱਸਿਆ ਕਿ ਆਮਤੌਰ 'ਤੇ ਅਪ੍ਰੈਲ ਖੁਸ਼ਕ ਅਤੇ ਗਰਮ ਰਹਿੰਦਾ ਹੈ। ਐਤਵਾਰ ਨੂੰ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਕੁਝ ਹਿੱਸਿਆਂ ਵਿਚ ਮੀਂਹ ਪਿਆ ਸੀ। ਭਾਵੇਂਕਿ ਦੂਜੇ ਮੌਸਸ ਵਿਗਿਆਨੀ ਮਾਰਕੋਪੇਟਾਗਨਾ ਕਹਿੰਦੇ ਹਨ ਕਿ ਇਹ ਜ਼ਿਆਦਾ ਦਿਨ ਨਹੀਂ ਰਹੇਗਾ। ਗਰਮੀ ਵਾਪਸ ਆਵੇਗੀ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਬ੍ਰਿਟੇਨ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਘਰਾਂ ਵਿਚੋਂ ਬਾਹਰ ਨਾ ਨਿਕਲਣ। ਇਹੀ ਗੱਲ ਦੇਸ ਦੇ ਟਰਾਂਸਪੋਰਟ ਸੈਕਟਰੀ ਗ੍ਰਾਂਟ ਸ਼ੇਪਸ ਨੇ ਵੀ ਐਤਵਾਰ ਨੂੰ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਵਿਚ ਕਹੀ। ਗ੍ਰਾਂਟ ਨੇ ਕਿਹਾ ਕਿ ਅਸੀਂ ਕੋਰੋਨਾ ਨੂੰ ਹਰਾਉਣ ਲਈ ਬਿਹਤਰ ਕੋਸ਼ਿਸ਼ ਕਰ ਰਹੇ ਹਾਂ। ਇਸ ਲਈ ਮੇਰੀ ਅਪੀਲ ਹੈ ਕਿ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਾ ਨਿਕਲਣ। ਮੌਸਮ ਬਦਲੇਗਾ ਪਰ ਉਸ ਦਾ ਮਜ਼ਾ ਘਰ ਦੇ ਅੰਦਰ ਰਹਿ ਕੇ ਲਵੋ। ਭਾਵੇਂਕਿ ਲੋਕ ਮੀਂਹ ਤੋਂ ਪਹਿਲਾਂ ਧੁੱਪ ਸੇਕਣ ਲਈ ਬਾਹਰ ਨਿਕਲੇ ਸਨ ਪਰ ਸਮਾਜਿਕ ਦੂਰੀ ਦਾ ਨਿਯਮ ਨਹੀਂ ਟੁੱਟਿਆ ਸੀ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਯੋਧਾਵਾਂ ਅਤੇ ਸਿਹਤ ਕਰਮੀਆਂ ਦੀ ਮਦਦ ਲਈ ਸ਼ਖਸ ਨੇ 24 ਘੰਟੇ ਵਜਾਈ ਤਾੜੀ

Vandana

This news is Content Editor Vandana