ਬੋਰਿਸ ਜਾਨਸਨ ਦਾ ਹੈਰਾਨੀਜਨਕ ਬਿਆਨ, ਸ਼ਾਇਦ ਕੋਵਿਡ-19 ਦਾ ਟੀਕਾ ਕਦੇ ਨਾ ਆਵੇ

10/14/2020 4:31:04 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਾਰੀ ਦੁਨੀਆ ਇਸ ਵੇਲੇ ਕੋਰੋਨਾਵਾਇਰਸ ਦਾ ਪ੍ਰਕੋਪ ਝੱਲ ਰਹੀ ਹੈ ਅਤੇ ਇਸ ਦੇ ਪੱਕੇ ਇਲਾਜ ਲਈ ਕਿਸੇ ਟੀਕੇ ਜਾਂ ਹੋਰ ਦਵਾਈ ਦਾ ਇੰਤਜਾਰ ਵੀ ਕਰ ਰਹੀ ਹੈ। ਕੋਰੋਨਾਵਾਇਰਸ ਤੋਂ ਜਿਆਦਾ ਪ੍ਰਭਾਵਿਤ ਦੇਸਾਂ ਵਿਚੋਂ ਯੂਕੇ ਵੀ ਹੈ। ਇੱਥੋਂ ਦੇ ਲੋਕ ਦੁਬਾਰਾ ਇਸ ਮਾਰੂ ਵਾਇਰਸ ਦੀ ਲਪੇਟ ਵਿੱਚ ਆ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ-  ਸਿੰਗਾਪੁਰ : ਕਾਰਜ ਸਥਲ 'ਤੇ ਵਾਪਰਿਆ ਹਾਦਸਾ, ਭਾਰਤੀ ਨਾਗਰਿਕ ਦੀ ਮੌਤ

ਇਸ ਮਹਾਮਾਰੀ ਦੇ ਇਲਾਜ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੋਵਿਡ-19 ਦੇ ਇਲਾਜ ਦਾ ਟੀਕਾ  ਹੋ ਸਕਦਾ ਹੈ ਕਦੇ ਨਾ ਆਵੇ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਇੰਗਲੈਂਡ ਵਿਚ ਕੋਰੋਨਾਵਾਇਰਸ ਦੇ ਫੈਲਾਅ ਨਾਲ ਨਜਿੱਠਣ ਲਈ ਨਵੀਂ ਤਿੰਨ-ਪੱਧਰੀ ਤਾਲਾਬੰਦੀ ਦੀ ਘੋਸ਼ਣਾ ਕਰਨ ਤੋਂ ਬਾਅਦ ਇਕ ਲੰਬੀ ਕਾਮਨਜ਼ ਗ੍ਰਿਲਿੰਗ ਦੌਰਾਨ ਸਾਹਮਣੇ ਆਈ। ਇਸ ਸੰਬੰਧ ਵਿੱਚ ਟੋਰੀ ਦੇ ਸਾਬਕਾ ਮੰਤਰੀ ਸਟੀਵ ਬੇਕਰ ਦੇ ਪ੍ਰਸ਼ਨ ਦੇ ਜਵਾਬ ਵਿੱਚ ਜਾਨਸਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਕੋਈ ਤਾਰੀਖ਼ ਨਹੀਂ ਦੇ ਸਕਦਾ ਕਿ ਸਾਡੇ ਕੋਲ ਇੱਕ ਟੀਕਾ ਆ ਜਾਵੇਗਾ। ਜਿਸ ਤਰ੍ਹਾਂ ਸਾਰਸ ਨਾਮ ਦੀ ਬਿਮਾਰੀ 18 ਸਾਲ ਪਹਿਲਾਂ ਹੋਈ ਸੀ ਅਤੇ ਅਜੇ ਵੀ ਸਾਰਸ ਲਈ ਕੋਈ ਟੀਕਾ ਨਹੀਂ ਹੈ।

Vandana

This news is Content Editor Vandana