ਬ੍ਰਿਟੇਨ ਦੀਆਂ ਵੱਡੀਆਂ ਕੰਪਨੀਆਂ ਨੇ ਪਲਾਸਟਿਕ ''ਤੇ ਕੰਟਰੋਲ ਦੀ ਸੰਧੀ ''ਤੇ ਕੀਤੇ ਦਸਤਖਤ

04/26/2018 3:50:56 PM

ਲੰਡਨ— ਬ੍ਰਿਟੇਨ ਵਿਚ ਪ੍ਰਚੂਨ ਵਿਕ੍ਰੇਤਾਵਾਂ ਅਤੇ ਸਾਫਟ ਡਰਿੰਕ ਕੰਪਨੀਆਂ ਸਮੇਤ 40 ਤੋਂ ਵਧ ਕੰਪਨੀਆਂ ਨੇ ਪ੍ਰਦੂਸ਼ਣ ਰੋਕੂ ਮੁਹਿੰਮ ਦੇ ਤੌਰ 'ਤੇ ਪਲਾਸਟਿਕ ਦੀ ਬੇਲੋੜੀ ਪੈਕੇਜਿੰਗ ਨੂੰ ਖਤਮ ਕਰਨ ਦਾ ਸੰਕਲਪ ਲਿਆ ਹੈ। ਬ੍ਰਿਟੇਨ ਵਿਚ ਵੇਚੀਆਂ ਜਾਣ ਵਾਲੀਆਂ 80 ਫੀਸਦੀ ਪਲਾਸਟਿਕ ਪੈਕੇਜਿੰਗ ਲਈ ਜ਼ਿੰਮੇਵਾਰ 42 ਕੰਪਨੀਆਂ ਨੇ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ, ਜਿਸ ਦਾ ਮਕਸਦ ਕਈ ਕਦਮਾਂ ਜ਼ਰੀਏ ਅਗਲੇ 7 ਸਾਲਾਂ ਵਿਚ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣਾ ਹੈ।
ਇਨ੍ਹਾਂ ਕਦਮਾਂ ਵਿਚ ਇਕ ਵਾਰ ਹੀ ਇਸਤੇਮਾਲ ਹੋਣ ਵਾਲੀ ਪਲਾਸਟਿਕ ਦੀ ਪੈਕੇਜਿੰਗ, ਸਾਰੇ ਪਲਾਸਟਿਕ ਪੈਕੇਜਿੰਗ ਨੂੰ ਮੁੜ ਵਰਤੋਂ ਯੋਗ ਬਣਾਉਣਾ ਅਤੇ ਇਹ ਕਰਾਰ ਸ਼ਾਮਲ ਹਨ ਕਿ 30 ਫੀਸਦੀ ਪਲਾਸਟਿਕ ਪੈਕੇਜਿੰਗ 'ਚ ਮੁੜ ਇਸਤੇਮਾਲ ਯੋਗ ਸਮੱਗਰੀ ਹੋਵੇ।
ਪਲਾਸਟਿਕ ਪ੍ਰਦੂਸ਼ਣ ਖਾਸ ਤੌਰ ਤੋਂ ਸਮੁੰਦਰ ਵਿਚ ਪ੍ਰਦੂਸ਼ਣ ਦੀ ਸਮੱਸਿਆਵਾਂ 'ਤੇ ਵਧਦੀਆਂ ਚਿੰਤਾਵਾਂ ਦਰਮਿਆਨ ਲਿਆ ਗਿਆ। ਕੋਕਾ-ਕੋਲਾ, ਪ੍ਰੋਕਟਰ ਐਂਡ ਗੈਂਬਲ ਅਤੇ ਮਾਕਰਸ ਐਂਡ ਸਪੇਂਸਰ ਵਰਗੀਆਂ ਵੱਡੀਆਂ ਕੰਪਨੀਆਂ ਨੇ ਬ੍ਰਿਟੇਨ ਪਲਾਸਟਿਕ ਸੰਧੀ 'ਤੇ ਦਸਤਖਤ ਕੀਤੇ ਹਨ।