ਪਰਬਤ ਤੇ ਚੜ੍ਹਨ ਵਾਲੀ ਅਰੂਨੀਮਾ ਨੂੰ ਬ੍ਰਿਟੇਨ ਯੂਨੀਵਰਸਿਟੀ ਨੇ ਇੰਝ ਕੀਤਾ ਸਨਮਾਨਿਤ

11/08/2018 2:30:27 PM

ਲੰਡਨ (ਭਾਸ਼ਾ)— ਮਾਊਂਟ ਐਵਰਰੈਸਟ ਦੀ ਚੜ੍ਹਾਈ ਕਰਨ ਵਾਲੀ ਪਹਿਲੀ ਭਾਰਤੀ ਅਪਾਹਜ਼ ਮਹਿਲਾ ਅਰੂਨੀਮਾ ਸਿਨਹਾ ਨੂੰ ਉਨ੍ਹਾਂ ਦੀਆਂ ਪ੍ਰੇਰਕ ਉਪਲਬਧੀਆਂ ਲਈ ਬ੍ਰਿਟੇਨ ਦੀ ਇਕ ਵੱਕਾਰੀ ਯੂਨੀਵਰਸਿਟੀ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਹੈ। ਅਪਾਹਜ਼ ਅਰੂਨੀਮਾ ਸਿਨਹਾ ਨੇ ਸਾਲ 2013 ਵਿਚ ਐਵਰੈਸਟ ਦੀ ਚੜ੍ਹਾਈ ਕੀਤੀ ਸੀ। 30 ਸਾਲਾ ਅਰੂਨੀਮਾ ਨੂੰ ਯੂਨੀਵਰਸਿਟੀ ਆਫ ਸਟ੍ਰੈਥਕਲਾਯਡ ਨੇ ਮੰਗਲਵਾਰ ਨੂੰ ਗਲਾਸਗੋ ਵਿਚ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ। ਇਹ ਉਪਾਧੀ ਉਨ੍ਹਾਂ ਨੂੰ ਪਰਬਤਾਰੋਹਣ ਵਿਚ ਉਨ੍ਹਾਂ ਦੀਆਂ ਪ੍ਰੇਰਕ ਉਪਲਬਧੀਆਂ ਲਈ ਦਿੱਤੀ ਗਈ। 

ਸਿਨਹਾ ਨੇ ਇਸ ਮੌਕੇ 'ਤੇ ਕਿਹਾ,''ਇਹ ਐਵਾਰਡ ਭਾਰਤ ਅਤੇ ਦੁਨੀਆ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜੇ ਤੁਸੀਂ ਆਪਣੇ ਟੀਚੇ ਲਈ ਸਖਤ ਮਿਹਨਤ ਕਰਦੇ ਹੋ ਤਾਂ ਤੁਹਾਡੀਆਂ ਉਪਲਬਧੀਆਂ ਨੂੰ ਸਨਮਾਨ ਮਿਲੇਗਾ।'' ਭਾਰਤ ਦੀ ਕੌਮੀ ਪੱਧਰ ਦੀ ਸਾਬਕਾ ਵਾਲੀਬਾਲ ਖਿਡਾਰਨ ਅਰੂਨੀਮਾ ਨੂੰ ਲੁੱਟਮਾਰ ਦਾ ਵਿਰੋਧ ਕਰਨ 'ਤੇ ਟਰੇਨ ਤੋਂ ਧੱਕਾ ਦੇ ਦਿੱਤਾ ਗਿਆ ਸੀ। ਜਿਸ ਮਗਰੋਂ ਉਨ੍ਹਾਂ ਖੱਬੀ ਲੱਤ ਗੋਡਿਆਂ ਹੇਠੋਂ ਕੱਟਣੀ ਪਈ ਸੀ। ਠੀਕ ਹੋਣ ਦੇ ਬਾਅਦ ਅਰੂਨੀਮਾ ਨੇ ਪਰਬਤਾਰੋਹਣ ਕਰਨ ਦੀ ਸੋਚੀ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਮਹਿਲਾ ਬਛੇਂਦਰੀ ਪਾਲ ਤੋਂ ਸਿਖਲਾਈ ਲੈ ਕੇ ਮਾਊਂਟ ਐਵਰੈਸਟ 'ਤੇ ਚੜ੍ਹਾਈ ਕਰਨ ਦਾ ਸੰਕਲਪ ਲਿਆ। 21 ਮਈ 2013 ਨੂੰ ਅਰੂਨੀਮਾ 8848 ਮੀਟਰ ਉੱਚੀ ਚੋਟੀ 'ਤੇ ਚੜ੍ਹਨ ਵਾਲੀ ਦੁਨੀਆ ਦੀ ਪਹਿਲੀ ਅਪਾਹਜ਼ ਮਹਿਲਾ ਬਣ ਗਈ।

Vandana

This news is Content Editor Vandana