ਬ੍ਰਿਟੇਨ : ਗਰਮ ਖਿਆਲੀ ਧੜੇ ਨਾਲ ਸਬੰਧਤ ਸਿੱਖ ਔਰਤ ਤੇ ਵਿਅਕਤੀ ਗ੍ਰਿਫਤਾਰ

07/05/2019 3:52:21 PM

ਲੰਡਨ (ਏਜੰਸੀ)— ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਅਤੇ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਦੇ ਸਿਲਸਿਲੇ ਵਿਚ ਬ੍ਰਿਟੇਨ ਦੀ ਅੱਤਵਾਦ ਵਿਰੋਧੀ ਪੁਲਸ ਨੇ ਬਰਮਿੰਘਮ ਵਿਚ ਬੁੱਧਵਾਰ ਨੂੰ ਇਕ 49 ਸਾਲਾ ਸਿੱਖ ਔਰਤ ਸਮੇਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤਾ ਗਿਆ ਵਿਅਕਤੀ 38 ਸਾਲਾ ਦੀਪਾ ਸਿੰਘ ਹੈ ਜੋ ਸਮੂਹ ਸਿੱਖ ਯੂਥ ਯੂ.ਕੇ. (syuk) ਦਾ ਮੈਂਬਰ ਦੱਸਿਆ ਗਿਆ ਹੈ। 

ਦੀਪਾ ਸਿੰਘ ਨੇ ਫੋਨ 'ਤੇ ਦੱਸਿਆ,''ਪੁਲਸ ਮੈਨੂੰ ਅਤੇ ਸਿੱਖ ਮਹਿਲਾ ਨੂੰ ਸਵੇਰੇ 6 ਵਜੇ ਥਾਣੇ ਵਿਚ ਲੈ ਗਈ। ਉਨ੍ਹਾਂ ਨੇ ਮੇਰੇ ਅਤੇ ਮਹਿਲਾ ਰਿਸ਼ਤੇਦਾਰ 'ਤੇ ਪੰਜਾਬ ਵਿਚ ਅੱਤਵਾਦ ਦੇ ਵਿਤਪੋਸ਼ਣ ਦਾ ਦੋਸ਼ ਲਗਾਇਆ। ਉਨ੍ਹਾਂ ਕੋਲ ਸਾਡੇ ਵਿਰੁੱਧ ਕੋਈ ਸਬੂਤ ਨਹੀਂ ਸਨ। ਮੈਨੂੰ ਲੱਗਦਾ ਹੈ ਕਿ ਪੁਲਸ ਨਾਲ ਟਕਰਾਅ ਕਾਰਨ ਮੈਨੂੰ ਨਿਸ਼ਾਨਾ ਬਣਾਇਆ ਗਿਆ ਹੈ।'' ਉਨ੍ਹਾਂ ਨੇ ਕਿਹਾ ਇਕ ਸਕਾਟਿਸ਼ ਸਿੱਖ ਦਾ ਜ਼ਿਕਰ ਹੈ ਜੋ ਪੰਜਾਬ ਵਿਚ ਹੱਤਿਆਵਾਂ ਵਿਚ ਕਥਿਤ ਸ਼ਮੂਲੀਅਤ ਲਈ ਭਾਰਤ ਦੀ ਜੇਲ ਵਿਚ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਚੈਰਿਟੀ ਕਮਿਸ਼ਨ, ਜੋ ਯੂ.ਕੇ. ਦੀਆਂ ਚੈਰਿਟੀਆਂ ਨੂੰ ਕੰਟਰੋਲ ਕਰਦਾ ਹੈ, ਨੇ 15 ਨਵੰਬਰ 2018 ਨੂੰ ਆਯੋਜਿਤ ਫੰਡਾਂ ਵਿਚ ਇਕ ਵਿਧਾਨਕ ਜਾਂਚ ਸ਼ੁਰੂ ਕੀਤੀ ਜੋ ਕਿ ਐੱਸ.ਵਾਈ.ਯੂ.ਕੇ. ਨਾਲ ਸਬੰਧਤ ਹੈ।

ਗ੍ਰਿਫਤਾਰ ਕੀਤੇ ਗਏ ਦੀਪਾ ਸਿੰਘ ਅਤੇ ਸਿੱਖ ਔਰਤ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ 'ਤੇ ਜਾਂ ਤਾਂ 28 ਦਿਨਾਂ ਦੇ ਅੰਦਰ ਦੋਸ਼ ਲਗਾਏ ਜਾਣਗੇ ਜਾਂ ਫਿਰ ਅੱਗੇ ਹੋਰ ਜਾਂਚ ਕੀਤੀ ਜਾਵੇਗੀ।

Vandana

This news is Content Editor Vandana