ਯੂਕੇ: ਕੋਰੋਨਾ ਮਹਾਮਾਰੀ ਦੌਰਾਨ ਗਰੀਬਾਂ ਦੀ ਸਹਾਇਤਾ ਕਰਨ ਵਾਲੇ ਭਾਰਤੀ ਨੂੰ ਮਿਲਿਆ ਸਨਮਾਨ

05/31/2021 4:52:24 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਭਾਰਤੀ ਮੂਲ ਦੇ ਲੋਕਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਦੀ ਸਹਾਇਤਾ ਕੀਤੀ ਹੈ। ਅਜਿਹੀ ਹੀ ਬਿਨਾਂ ਭੇਦਭਾਵ ਦੀ ਸੇਵਾ ਕੇਰਲਾ ਰਾਜ ਵਿੱਚ ਪਲੱਕਡ ਨਾਲ ਸੰਬੰਧਿਤ ਇੱਕ ਵਿਅਕਤੀ ਨੇ ਕੀਤੀ ਹੈ। ਇਹ 34 ਸਾਲਾ ਵਿਅਕਤੀ ਪ੍ਰਭੂ ਨਟਰਾਜਨ ਮਾਰਚ 2020 ਵਿੱਚ ਆਪਣੀ ਪਤਨੀ ਸ਼ਿਲਪਾ ਬਾਲਚੰਦਰਨ ਅਤੇ ਉਨ੍ਹਾਂ ਦੇ ਬੇਟੇ ਅਦਵੈਤ (ਅੱਧੂ) ਨਾਲ ਲੰਡਨ ਅਇਆ ਸੀ ਅਤੇ ਬਹੁਤ ਘੱਟ ਸਮੇਂ ਵਿੱਚ ਆਪਣੀ ਸੇਵਾ ਭਾਵਨਾ ਸਦਕਾ ਯੂਕੇ ਸਰਕਾਰ ਤੋਂ ਸਨਮਾਨ ਪ੍ਰਪਤ ਕਰਨ ਦੇ ਯੋਗ ਹੋਇਆ ਹੈ। 

ਇਸ ਵਿਅਕਤੀ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮਹਾਮਾਰੀ ਦੌਰਾਨ 'ਯੂਕੇ ਪੁਆਇੰਟਸ ਆਫ ਲਾਈਟ ਐਵਾਰਡ' ਨਾਲ ਸਨਮਾਨਿਤ ਕੀਤਾ, ਜੋ ਕਿ ਭਾਈਚਾਰੇ ਵਿੱਚ ਤਬਦੀਲੀ ਲਿਆਉਣ ਵਾਲੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ 20 ਮਈ ਨੂੰ ਪ੍ਰਭੂ ਨੂੰ ਉਨ੍ਹਾਂ ਦੀਆਂ ਸੇਵਾਵਾਂ ਦਾ ਧੰਨਵਾਦ ਕਰਦਿਆਂ ਇੱਕ ਨਿੱਜੀ ਪੱਤਰ ਭੇਜਿਆ ਅਤੇ ਉਸ ਨੂੰ “ਇੱਕ ਸੱਚਾ ਨਾਇਕ” ਕਿਹਾ ਅਤੇ ਜ਼ਿਕਰ ਕੀਤਾ ਕਿ ਉਹ ਇਸ ਸਬੰਧੀ ਜਲਦੀ ਹੀ ਇੱਕ ਜਨਤਕ ਸਮਾਰੋਹ ਪੇਸ਼ ਕਰਨਗੇ ਜਿਸ ਵਿੱਚ ਮਹਾਰਾਣੀ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਹੜ੍ਹ ਕਾਰਨ ਐਮਰਜੈਂਸੀ ਘੋਸ਼ਿਤ, ਸੈਂਕੜੇ ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ

ਇਸਦੇ ਇਲਾਵਾ ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਵੀ ਉਸਦੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਵਧਾਈ ਦਿੰਦਿਆਂ ਉਸਦੀ ਮਾਂ ਵਿਜੇਲਕਸ਼ਮੀ ਨੂੰ ਤਾਲਾਬੰਦੀ ਤੋਂ ਬਾਅਦ ਰਾਜ ਭਵਨ ਮਿਲਣ ਲਈ ਬੁਲਾਇਆ ਹੈ। ਆਪਣੀ ਇਸ ਪ੍ਰਾਪਤੀ ਅਤੇ ਸੇਵਾ ਭਾਵਨਾ ਬਾਰੇ ਜਾਣਕਾਰੀ ਦਿੰਦਿਆਂ ਪ੍ਰਭੂ ਨੇ ਦੱਸਿਆ ਕਿ ਭੋਜਨ ਮੁਹੱਈਆ ਕਰਵਾਉਣ ਦੀ ਇਹ ਸੇਵਾ 14 ਨਵੰਬਰ ਨੂੰ ਉਸਦੇ ਵਿਆਹ ਦੀ ਵਰ੍ਹੇਗੰਢ ਤੋਂ ਸ਼ੁਰੂ ਹੋਈ। ਮਹਾਮਾਰੀ ਦੇ ਕਾਰਨ ਇਸ ਵਿਸ਼ੇਸ਼ ਮੌਕੇ ਉਹਨਾਂ ਨੇ 15 ਭੋਜਨ ਦੇ ਪੈਕਟ ਬਣਾਉਣ ਅਤੇ ਉਨ੍ਹਾਂ ਨੂੰ ਬੈਨਬਰੀ ਵਿਖੇ ਲੋੜਵੰਦਾਂ ਵਿੱਚ ਵੰਡਣ ਦਾ ਫ਼ੈਸਲਾ ਕੀਤਾ। ਇਸ ਸੰਬੰਧੀ ਪ੍ਰਭੂ ਨੇ ਸੋਸ਼ਲ ਮੀਡੀਆ 'ਤੇ ਇਸਦਾ ਸੁਨੇਹਾ ਪੋਸਟ ਕੀਤਾ ਅਤੇ ਇੱਕ ਘੰਟੇ ਦੇ ਅੰਦਰ ਭੋਜਨ ਲਈ 100 ਤੋਂ ਵੱਧ ਕਾਲਾਂ ਆਈਆਂ। ਇਸ ਤਰ੍ਹਾਂ ਪ੍ਰਭੂ ਨੇ ਬਹੁਤ ਸਾਰੇ ਲੋੜਵੰਦ ਲੋਕਾਂ ਨੂੰ ਭੋਜਨ ਖਵਾ ਕੇ ਆਪਣਾ ਫਰਜ਼ ਅਦਾ ਕੀਤਾ।

Vandana

This news is Content Editor Vandana