ਯੂ. ਕੇ. : ਲਿਵਰਪੂਲ ਦਾ ਮੇਅਰ ਰਿਸ਼ਵਤਖੋਰੀ ਦੇ ਸ਼ੱਕ ''ਚ ਗ੍ਰਿਫ਼ਤਾਰ

12/05/2020 4:09:23 PM

ਗਲਾਸਗੋ/ਲਿਵਰਪੂਲ (ਮਨਦੀਪ ਖੁਰਮੀ ਹਿੰਮਤਪੁਰਾ)- ਲਿਵਰਪੂਲ ਦੇ ਮੇਅਰ ਜੋਅ ਐਂਡਰਸਨ ਨੂੰ ਰਿਸ਼ਵਤਖੋਰੀ ਦੀ ਸਾਜਿਸ਼ ਰਚਣ ਅਤੇ ਗਵਾਹਾਂ ਨੂੰ ਡਰਾਉਣ ਧਮਕਾਉਣ ਦੇ ਸ਼ੱਕ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੇਅਰ ਅਤੇ ਚਾਰ ਹੋਰ ਵਿਅਕਤੀਆਂ ਨੂੰ ਸ਼ਹਿਰ ਵਿੱਚ ਇਮਾਰਤਾਂ ਦੇ ਠੇਕੇ ਦੇਣ ਦੇ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਹਨਾਂ ਦੋਸ਼ਾਂ ਕਰਕੇ ਸ਼ੁੱਕਰਵਾਰ ਨੂੰ ਗ੍ਰਿਫਤਾਰੀ ਤੋਂ ਬਾਅਦ ਲੇਬਰ ਪਾਰਟੀ ਨੇ ਐਂਡਰਸਨ ਨੂੰ ਕੇਸ ਦੇ ਨਤੀਜੇ ਦੇ ਸਾਹਮਣੇ ਆਉਣ ਤੱਕ ਮੁਅੱਤਲ ਕਰ ਦਿੱਤਾ ਹੈ।

ਰਿਸ਼ਵਤਖੋਰੀ ਦੇ ਇਸ ਮਾਮਲੇ 'ਚ ਸਾਲ ਭਰ ਦੀ ਪੁਲਸ ਪੜਤਾਲ ਦੌਰਾਨ ਅਧਿਕਾਰੀਆਂ ਨੇ ਕਈ ਪ੍ਰਾਪਰਟੀ ਡਿਵੈਲਪਰਜ਼ 'ਤੇ ਧਿਆਨ ਕੇਂਦ੍ਰਤ ਕੀਤਾ ਸੀ ਅਤੇ ਇਸ ਕੇਸ ਵਿੱਚ ਲਿਵਰਪੂਲ ਸਿਟੀ ਕੌਂਸਲ ਮਰਸੀਸਾਈਡ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਪੁਲਸ ਨੇ ਇੱਕ ਬਿਆਨ ਵਿੱਚ ਮੇਅਰ ਦਾ ਨਾਮ ਦੀ ਪੁਸ਼ਟੀ ਨਾਂ ਕਰਦਿਆਂ ਲਿਵਰਪੂਲ ਦੇ ਦੋ ਵਿਅਕਤੀਆਂ ਨੂੰ ਰਿਸ਼ਵਤਖੋਰੀ ਦੀ ਸਾਜਿਸ਼ ਰਚਣ ਅਤੇ ਗਵਾਹਾਂ ਨੂੰ ਡਰਾਉਣ ਧਮਕਾਉਣ ਦੇ ਸ਼ੱਕ ਵਿੱਚ ਗ੍ਰਿਫਤਾਰ ਕਰਨ ਦੀ ਜਾਣਕਾਰੀ ਦਿੱਤੀ ਹੈ ਜਦਕਿ ਆਇਨਸਡੇਲ ਦਾ ਰਹਿਣ ਵਾਲਾ 46 ਸਾਲਾ ਵਿਅਕਤੀ ਵੀ ਇਹਨਾਂ ਵਿੱਚ ਸ਼ਾਮਲ ਹੈ।ਇਸ ਤੋਂ ਇਲਾਵਾ ਇਸੇ ਮਾਮਲੇ ਤਹਿਤ ਦੋ ਹੋਰ ਆਦਮੀਆਂ ਵਿੱਚ ਇੱਕ ਲਿਵਰਪੂਲ ਅਤੇ ਇੱਕ ਓਰਮਸਕਿਰਕ ਦਾ 25 ਸਾਲਾ ਵਿਅਕਤੀ ਵੀ ਹਿਰਾਸਤ ਵਿੱਚ ਹਨ ਅਤੇ ਅਧਿਕਾਰੀਆਂ ਨੇ ਇਸ ਸੰਬੰਧੀ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।


Lalita Mam

Content Editor

Related News