ਕੋਰੋਨਾਵਾਇਰਸ ਦਾ ਬਦਲਿਆ ਨਵਾਂ ਰੂਪ ਦੱਖਣੀ ਅਫਰੀਕਾ ਤੋਂ ਪੁਹੰਚਿਆ ਯੂਕੇ : ਸਿਹਤ ਸਕੱਤਰ

12/24/2020 3:30:56 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਇਸ ਸਮੇਂ ਕੋਰੋਨਾਵਾਇਰਸ ਦੇ ਇੱਕ ਨਵੇਂ ਰੂਪ ਦੀ ਮੌਜੂਦਗੀ ਦਾ ਸਾਹਮਣਾ ਕਰ ਰਿਹਾ ਹੈ ਜੋ ਕਿ ਪਹਿਲੇ ਵਾਇਰਸ ਨਾਲੋਂ ਜਿਆਦਾ ਤੇਜ਼ੀ ਨਾਲ ਫੈਲਦਾ ਹੈ। ਵਾਇਰਸ ਦੇ ਇਸ ਪਰਿਵਰਤਿਤ ਰੂਪ ਨਾਲ ਪੀੜਤ ਦੋ ਕੇਸ ਯੂਕੇ ਵਿੱਚ ਪਾਏ ਗਏ ਹਨ, ਜੋ ਦੱਖਣੀ ਅਫਰੀਕਾ ਨਾਲ ਸੰਬੰਧਿਤ ਹਨ। 

ਸਿਹਤ ਸਕੱਤਰ ਮੈਟ ਹੈਨਕਾਕ ਨੇ ਬੁੱਧਵਾਰ ਨੂੰ ਡਾਉਨਿੰਗ ਸਟ੍ਰੀਟ ਦੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੰਡਨ ਅਤੇ ਉੱਤਰ ਪੱਛਮੀ ਇੰਗਲੈਂਡ ਨਾਲ ਸੰਬੰਧਿਤ ਇਹ ਦੋਵੇ ਵਿਅਕਤੀ ਦੱਖਣੀ ਅਫਰੀਕਾ ਦੀ ਯਾਤਰਾ ਕਰਨ ਤੋਂ ਬਾਅਦ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ ਅਤੇ ਇਹਨਾਂ ਦੇ ਨਾਲ ਨੇੜਲੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਅਲੱਗ ਰੱਖਿਆ ਜਾ ਰਿਹਾ ਹੈ।ਇਸ ਦੇ ਨਾਲ ਹੀ ਦੱਖਣੀ ਅਫਰੀਕਾ ਤੋਂ ਯਾਤਰਾ 'ਤੇ ਤੁਰੰਤ ਪਾਬੰਦੀਆਂ ਦੇ ਨਾਲ ਪਿਛਲੇ ਪੰਦਰਾਂ ਦਿਨਾਂ ਦੌਰਾਨ ਉੱਥੇ ਯਾਤਰਾ ਕਰਨ ਵਾਲਿਆਂ ਨਾਲ ਸੰਪਰਕ ਕਰਕੇ, ਉਹਨਾਂ ਨੂੰ ਕੁਆਰੰਟੀਨ ਹੋਣ ਲਈ ਕਿਹਾ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਪੋਪ ਫ੍ਰਾਂਸਿਸ ਨੇ ਫਿਰ ਲਾਈਕ ਕੀਤੀ ਬਿਕਨੀ ਮਾਡਲ ਦੀ ਤਸਵੀਰ, ਮਚਿਆ ਬਵਾਲ

ਕੋਰੋਨਾਵਾਇਰਸ ਦਾ ਇਹ ਰੂਪ ਦੱਖਣੀ ਅਫਰੀਕਾ ਵਿੱਚ ਭਾਰੀ ਚਿੰਤਾ ਦਾ ਕਾਰਨ ਬਣ ਰਿਹਾ ਹੈ ਅਤੇ ਤੰਦਰੁਸਤ ਲੋਕ ਹੁਣ ਬਹੁਤ ਬਿਮਾਰ ਹੋ ਰਹੇ ਹਨ। ਸਿਹਤ ਸਕੱਤਰ ਮੁਤਾਬਕ, ਇਸ ਮੌਕੇ ਕ੍ਰਿਸਮਸ ਅਤੇ ਨਵੇਂ ਸਾਲ 2021 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਵਾਇਰਸ ਦਾ ਫੈਲ ਰਿਹਾ ਇਹ ਨਵਾਂ ਰੂਪ ਭਿਆਨਕ ਸਿੱਧ ਹੋ ਸਕਦਾ ਹੈ।

Vandana

This news is Content Editor Vandana