ਉਬੇਰ ਨੇ ਕੀਤੀ ਬਦਸਲੂਕੀ, ਘਟੀਆ ਸ਼ਬਦ ਲਿਖ ਕੇ ਔਰਤ ਨੂੰ ਭੇਜ ਦਿੱਤਾ ਸੰਦੇਸ਼

09/07/2017 1:27:13 PM

ਸੈਨ ਫਰਾਂਸਿਸਕੋ— ਮੋਬਾਈਲ ਅਤੇ ਐਪ ਬੇਸਡ ਟੈਕਸੀ ਸੇਵਾਵਾਂ ਦੇਣ ਵਾਲੀ ਕੰਪਨੀ ਉਬੇਰ ਦੀ ਗ੍ਰਾਹਕ ਪਾਲਿਸੀ 'ਤੇ ਸਵਾਲ ਖੜ੍ਹਾ ਹੋ ਗਿਆ ਹੈ। ਅਸਲ 'ਚ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਸ਼ਹਿਰ 'ਚ ਰਹਿਣ ਵਾਲੀ ਇਕ ਔਰਤ ਨੇ ਉਬੇਰ ਦੇ ਖਿਲਾਫ ਸ਼ਿਕਾਇਤ ਕੀਤੀ ਹੈ। ਪੇਸ਼ੇ ਤੋਂ ਚਾਰਟਡ ਅਕਾਊਂਟਡ ਇਸ ਔਰਤ ਨੇ ਉਬੇਰ 'ਤੇ ਦੋਸ਼ ਲਗਾਇਆ ਹੈ ਕਿ ਕੰਪਨੀ ਵਲੋਂ ਉਸ ਦੇ ਉਬੇਰ ਅਕਾਊਂਟ 'ਤੇ ਉਸ ਦਾ ਨਾਂ ਬਦਲ ਕੇ ਗਲਤ ਸ਼ਬਦ ਲਿਖ ਦਿੱਤਾ ਗਿਆ। ਔਰਤ ਨੇ ਦੱਸਿਆ,''ਜਦ ਮੈਂ ਆਪਣੇ ਮੇਲ ਅਕਾਊਂਟ ਨੂੰ ਚੈੱਕ ਕੀਤਾ ਤਾਂ ਮੈਂ ਹੈਰਾਨ ਹੋ ਗਈ ਕਿ ਉਬੇਰ ਤੋਂ ਆਈ ਮੇਲ ਨੇ ਮੈਨੂੰ ਗਲਤ ਸ਼ਬਦ ਦੇ ਨਾਂ ਤੋਂ ਸੰਬੋਧਿਤ ਕੀਤਾ। ਔਰਤ ਨੇ ਉਬੇਰ ਦੀ ਇਹ ਕਰਤੂਤ ਸਭ ਨੂੰ ਦਿਖਾਈ। 
ਉਸ ਨੇ ਕਿਹਾ ਕਿ ਉਸ ਨੇ ਆਪਣੇ ਕੁੱਝ ਦੋਸਤਾਂ ਲਈ ਖਾਣਾ ਮੰਗਵਾਇਆ ਅਤੇ ਜਦ ਸਮੇਂ 'ਤੇ ਡਿਲਵਰੀ ਨਾ ਹੋਈ ਤਾਂ ਉਸ ਨੇ ਗੁੱਸੇ 'ਚ ਕਸਟਮਰ ਕੇਅਰ ਨੂੰ ਫੋਨ ਕਰਕੇ ਦੇਰੀ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਡਰਾਈਵਰ ਨਾ ਹੋਣ ਕਾਰਨ ਉਹ ਲੇਟ ਹੋ ਗਏ। ਅਗਲੇ ਦਿਨ ਜਦ ਉਸ ਨੇ ਉਬੇਰ ਵਲੋਂ ਜਵਾਬ ਆਇਆ ਦੇਖਿਆ ਤਾਂ ਉਹ ਹੈਰਾਨ ਹੋ ਗਈ ਕਿਉਂਕਿ ਉਨ੍ਹਾਂ ਨੇ ਉਸ ਲਈ ਗਲਤ ਸ਼ਬਦ ਦੀ ਵਰਤੋਂ ਕੀਤੀ ਸੀ।