ਦੁਬਈ ''ਚ ਨਵੇਂ ਹਿੰਦੂ ਮੰਦਰ ਦੀ ਪਹਿਲੀ ਝਲਕ ਪਾਉਣ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ (ਵੀਡੀਓ)

09/13/2022 6:34:00 PM

ਦੁਬਈ (ਏਜੰਸੀ)- ਇਸ ਮਹੀਨੇ ਦੇ ਸ਼ੁਰੂ ਵਿੱਚ ਦੁਬਈ ਵਿੱਚ ਨਵੇਂ ਹਿੰਦੂ ਮੰਦਰ ਦੇ ਖੁੱਲ੍ਹਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਹਜ਼ਾਰਾਂ ਵਸਨੀਕ ਇਥੇ ਦਰਸ਼ਨ ਕਰਨ ਲਈ ਉਮੜ ਰਹੇ ਹਨ। 'ਗਲਫ ਨਿਊਜ਼' ਦੀ ਖ਼ਬਰ ਮੁਤਾਬਕ ਇਸ ਮੰਦਰ ਨੂੰ ਰਸਮੀ ਤੌਰ 'ਤੇ 5 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। ਮੰਦਰ ਸਾਰੇ ਧਰਮਾਂ ਦੇ ਲੋਕਾਂ ਦਾ ਸੁਆਗਤ ਕਰਦਾ ਹੈ ਅਤੇ 16 ਦੇਵਤਿਆਂ ਅਤੇ ਹੋਰ ਅੰਦਰੂਨੀ ਸਜਾਵਟ ਨੂੰ ਦੇਖਣ ਲਈ ਪੂਜਾ ਕਰਨ ਵਾਲਿਆਂ ਅਤੇ ਹੋਰ ਸੈਲਾਨੀਆਂ ਨੂੰ ਦਾਖ਼ਲੇ ਦੀ ਇਜਾਜ਼ਤ ਦਿੰਦਾ ਹੈ।

 

ਇਹ ਵੀ ਪੜ੍ਹੋ: ਮਹਾਰਾਣੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਵਾਲੇ ਵਿਸ਼ਵ ਨੇਤਾਵਾਂ ਨੂੰ ਅਪੀਲ, ਹੈਲੀਕਾਪਟਰ ਨਹੀਂ, ਬੱਸ 'ਤੇ ਆਓ

ਮੰਦਰ ਪ੍ਰਬੰਧਨ ਨੇ ਆਪਣੀ ਵੈੱਬਸਾਈਟ ਰਾਹੀਂ QR-ਕੋਡ ਆਧਾਰਿਤ ਬੁਕਿੰਗ ਪ੍ਰਣਾਲੀ ਨੂੰ ਸਰਗਰਮ ਕਰਨ ਲਈ 1 ਸਤੰਬਰ ਨੂੰ ਮੰਦਰ ਦਾ 'ਗੈਰ-ਰਸਮੀ' (ਨਰਮ) ਉਦਘਾਟਨ ਕੀਤਾ ਸੀ। ਖ਼ਬਰ ਅਨੁਸਾਰ, ਮੰਦਰ ਵਿਚ ਪਹਿਲੇ ਦਿਨ ਤੋਂ ਹੀ ਅਤੇ ਖ਼ਾਸ ਤੌਰ 'ਤੇ ਵੀਕੈਂਡ 'ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆ ਰਹੇ ਹਨ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਭੀੜ ਪ੍ਰਬੰਧਨ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ QR-ਕੋਡ ਰਾਹੀਂ ਸੀਮਤ ਐਂਟਰੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਵਿਗਿਆਨੀਆਂ ਦਾ ਖ਼ੁਲਾਸਾ : ਪਹਿਲੀ ਵਾਰ ਪਿਤਾ ਬਣਨ ਤੋਂ ਬਾਅਦ ਮਰਦਾਂ ਦਾ ਸੁੰਗੜ ਜਾਂਦੈ ਦਿਮਾਗ਼

ਮੰਦਰ ਸਵੇਰੇ 6.30 ਵਜੇ ਤੋਂ ਰਾਤ 8.00 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਅਕਤੂਬਰ ਦੇ ਅੰਤ ਤੱਕ ਵੀਕੈਂਡ ਲਈ ਜ਼ਿਆਦਾਤਰ ਬੁਕਿੰਗ ਪਹਿਲਾਂ ਹੀ ਹੋ ਚੁੱਕੀ ਹੈ। ਬੁਕਿੰਗ ਪ੍ਰਣਾਲੀ ਅਕਤੂਬਰ ਦੇ ਅੰਤ ਤੱਕ ਜਾਰੀ ਰਹੇਗੀ, ਜਿਸ ਤੋਂ ਬਾਅਦ ਆਮ ਜਨਤਾ ਮੰਦਰ ਦੇ ਖੁੱਲ੍ਹਣ ਦੇ ਸਮੇਂ ਦੌਰਾਨ ਕਿਸੇ ਵੀ ਸਮੇਂ ਦਰਸ਼ਨ ਕਰਨ ਲਈ ਸੁਤੰਤਰ ਹੋਣਗੇ। ਵਰਤਮਾਨ ਵਿੱਚ ਮੰਦਰ ਵਿੱਚ ਇੱਕੋ ਇੱਕ ਗਤੀਵਿਧੀ ਵੈਦਿਕ ਸ਼ਲੋਕਾਂ ਦੇ ਜਾਪ ਦੀ ਹੋ ਰਹੀ ਹੈ, ਜਿਸ ਲਈ ਭਾਰਤ ਤੋਂ ਵਿਸ਼ੇਸ਼ ਤੌਰ 'ਤੇ 14 ਪੰਡਿਤਾਂ ਦਾ ਸਮੂਹ ਆਇਆ ਹੈ। ਇਹ ਜਾਪ ਹਰ ਰੋਜ਼ ਸਵੇਰੇ 7.30 ਤੋਂ 11.00 ਵਜੇ ਤੱਕ ਅਤੇ ਫਿਰ ਦੁਪਹਿਰ 3.30 ਤੋਂ 8.30 ਵਜੇ ਤੱਕ ਕੀਤਾ ਜਾਂਦਾ ਹੈ। ਸੈਲਾਨੀਆਂ ਨੂੰ ਜਾਪ ਵਿੱਚ ਹਿੱਸਾ ਲੈਣ ਦੀ ਆਗਿਆ ਹੈ।

ਇਹ ਵੀ ਪੜ੍ਹੋ: ਚੀਨ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਭਾਰਤ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਚੇਤਾਵਨੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry