UAE ਦੇ PM ਬਣੇ ਬ੍ਰਿਟੇਨ ਦੇ ਸਭ ਤੋਂ ਵੱਡੇ ਜਿਮੀਂਦਾਰ, ਖਰੀਦੀ ਇਕ ਲੱਖ ਏਕੜ ਜ਼ਮੀਨ

04/16/2021 9:34:35 PM

ਲੰਡਨ-ਬ੍ਰਿਟੇਨ 'ਚ ਸ਼ਾਸਨ ਭਲੇ ਹੀ ਸ਼ਾਹੀ ਪਰਿਵਾਰ ਦਾ ਚੱਲਦਾ ਹੋਵੇ ਪਰ ਇਥੇ ਦੀ ਸਭ ਤੋਂ ਵਧੇਰੇ ਜ਼ਮੀਨ 'ਤੇ ਮਾਲੀਕਾਨਾ ਹੱਕ ਦੁਬਈ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਣ ਵਾਲੇ ਅਤੇ ਯੂ.ਏ.ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਸ਼ੀਦ ਅਲ ਮਖਤੂਮ ਕੋਲ ਹੈ। ਦੱਸ ਦੇਈਏ ਕਿ ਇਨ੍ਹਾਂ ਦੇ ਨਾਂ ਬ੍ਰਿਟੇਨ 'ਚ 40 ਹਜ਼ਾਰ ਹੈਕਟੇਅਰ ਭਾਵ ਕਰੀਬ ਇਕ ਲੱਖ ਏਕੜ ਜ਼ਮੀਨ ਹੈ। ਯੂ.ਏ.ਈ. ਦੇ ਪ੍ਰਧਾਨ ਮੰਤਰੀ ਬ੍ਰਿਟੇਨ ਦੇ ਸਭ ਤੋਂ ਵੱਡੇ ਜਿਮੀਂਦਾਰ ਬਣ ਗਏ ਹਨ।

ਇਹ ਵੀ ਪੜ੍ਹੋ-'ਕੋਰੋਨਾ ਨਾਲ ਲੜਨ ਲਈ ਹਰ ਸਾਲ ਲਵਾਉਣੀ ਪੈ ਸਕਦੀ ਹੈ ਵੈਕਸੀਨ'

ਬ੍ਰਿਟਿਸ਼ ਅਖਬਾਰ ਦਿ ਗਾਰਜੀਅਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਸ਼ੇਖ ਮੁਹੰਮਦ ਕੋਲ ਲੰਡਨ ਦੇ ਸਭ ਤੋਂ ਮਹਿੰਗੇ ਅਤੇ ਪਾਸ਼ ਇਲਾਕਿਆਂ 'ਚ ਸ਼ਾਨਦਾਰ ਮਹਲ, ਮੈਂਸ਼ਨ ਹਨ। ਇਸ ਤੋਂ ਇਲਾਵਾ ਨਿਊਮਾਰਕਿਟ ਵਰਗੀ ਬੇਸ਼ਕੀਮਤੀ ਥਾਂ 'ਤੇ ਅਸਤਬਲ ਅਤੇ ਟ੍ਰੇਨਿੰਗ ਕੇਂਦਰ ਵੀ ਹਨ। ਇਹ ਨਹੀਂ ਸ਼ੇਖ ਮੁਹੰਮਦ ਕੋਲ ਸਕਾਟਿਸ਼ ਹਾਈਲੈਂਡ 'ਚ ਵੀ ਕਰੀਬ 25,000 ਹੈਕਟੇਅਰ ਜ਼ਮੀਨ ਹੈ।

ਇਹ ਵੀ ਪੜ੍ਹੋ-ਇੰਝ ਫੈਲ ਰਿਹੈ ਕੋਰੋਨਾ ਵਾਇਰਸ, ਮਿਲੇ ਪੱਕੇ ਸਬੂਤ

ਹਾਲਾਂਕਿ ਇਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬ੍ਰਿਟੇਨ ਦਾ ਸ਼ਾਹੀ ਪਰਿਵਾਰ ਵਧੀਆ ਕੀਮਤ 'ਤੇ ਆਪਣੀ ਜ਼ਮੀਨ ਸ਼ੇਖ ਮੁਹੰਮਦ ਨੂੰ ਭੇਜ ਰਿਹਾ ਹੈ। ਬ੍ਰਿਟੇਨ ਦੇ ਹਾਈ ਪ੍ਰੋਫਾਇਲ ਲੋਕਾਂ ਦਰਮਿਆਨ ਆਪਣਾ ਦਬਦਬਾ ਬਣਾਉਣ 'ਚ ਸ਼ੇਖ ਦੇ ਹਾਰਸ ਰੈਸਿੰਗ 'ਚ ਕੀਤੇ ਗਏ ਨਿਵੇਸ਼ ਦਾ ਬਹੁਤ ਵੱਡਾ ਹੱਥ ਹੈ। ਸਾਲ 2011-2020 ਦਰਮਿਆਨ ਇਕੱਲੇ ਸੇਖ ਨੇ ਘੋਰ ਦੌੜ 'ਤੇ 6 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇੰਨੀਂ ਵੱਡੀ ਰਾਸ਼ੀ ਦੇ ਨਿਵੇਸ਼ ਕਰਨ ਦਾ ਮਤਲਬ ਹੈ ਕਿ ਪੂਰੇ ਦਾ ਪੂਰਾ ਨਿਊਮਾਰਕਿਟ ਦਾ ਖੇਤਰ ਅਤੇ ਬ੍ਰਿਟੇਨ 'ਚ ਖੇਡੀ ਜਾਣ ਵਾਲੀ ਇਹ ਖੇਡ, ਦੋਵੇਂ ਸ਼ੇਖ ਮੁਹੰਮਦ 'ਤੇ ਨਿਰਭਰ ਹੈ।

ਇਹ ਵੀ ਪੜ੍ਹੋ-ਅਮਰੀਕਾ ਰੂਸ ਨਾਲ ਸੰਘਰਸ਼ ਨਹੀਂ ਚਾਹੁੰਦਾ : ਬਾਈਡੇਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar