ਯੂ. ਏ. ਈ. ''ਚ ਜਨਾਨੀ ਨਾਲ ਛੇੜਛਾੜ ਕਰਨ ਵਾਲੇ ਭਾਰਤੀ ਨੂੰ ਮਿਲੀ ਜੇਲ੍ਹ ਦੀ ਸਜ਼ਾ

09/27/2020 8:41:21 PM

ਦੁਬਈ- ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿਚ ਇਕ ਜਨਾਨੀ ਨੂੰ ਛੇੜਨ ਵਾਲੇ 40 ਸਾਲਾ ਭਾਰਤੀ ਨੂੰ 6 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਗਲਫ਼ ਨਿਊਜ਼ ਦੀ ਖ਼ਬਰ ਮੁਤਾਬਕ ਜੂਨ ਵਿਚ ਦੁਬਈ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਸੀ। 

ਘਟਨਾ ਵਾਲੇ ਦਿਨ ਸਵੇਰੇ ਤਕਰੀਬਨ 10 ਵਜੇ ਗਸ਼ਤ ਕਰ ਰਹੇ ਦੋ ਪੁਲਸ ਅਧਿਕਾਰੀ ਘਟਨਾ ਵਾਲੇ ਸਥਾਨ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਇਕ ਜਨਾਨੀ ਰੋਂਦੀ ਹੋਈ ਮਿਲੀ। ਅਖਬਾਰ ਨੇ ਗਸ਼ਤ ਕਰ ਰਹੇ ਇਕ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਪੀੜਤ ਬੀਬੀ ਸਹਿਮੀ ਹੋਈ ਸੀ ਅਤੇ ਉਸ ਨੇ ਦੱਸਿਆ ਕਿ ਉਹ ਕਸਰਤ ਕਰ ਰਹੀ ਸੀ ਤਾਂ ਇਹ ਭਾਰਤੀ ਵਿਅਕਤੀ ਉਸ ਕੋਲ ਆ ਗਿਆ ਅਤੇ ਉਸ ਨੇ ਕਿਹਾ ਕਿ ਉਹ ਬਹੁਤ ਸੋਹਣੀ ਹੈ ਤੇ ਗਲਤ ਤਰੀਕੇ ਨਾਲ ਹੱਥ ਲਾਇਆ। 
ਅਧਿਕਾਰੀਆਂ ਨੇ ਉਸ ਸਥਾਨ ਤੋਂ ਭਾਲ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ, ਜਿਸ ਦੀ ਪਛਾਣ ਬੀਬੀ ਨੇ ਕੀਤੀ। ਪੁਲਸ ਕਰਮਚਾਰੀ ਮੁਤਾਬਕ, ਦੋਸ਼ੀ ਨੇ ਆਪਣਾ ਜੁਰਮ ਕਬੂਲ ਕੀਤਾ ਤੇ ਮਾਫੀ ਵੀ ਮੰਗੀ ਪਰ ਦੋਸ਼ੀ ਨੂੰ ਸਜ਼ਾ ਪੂਰੀ ਹੋਣ ਦੇ ਬਾਅਦ ਦੇਸ਼ 'ਚੋਂ ਕੱਢਣ ਦਾ ਹੁਕਮ ਦਿੱਤਾ ਗਿਆ ਹੈ। ਅਦਾਲਤ ਦੇ ਫੈਸਲੇ ਖਿਲਾਫ 15 ਦਿਨਾਂ ਵਿਚ ਅਪੀਲ ਕੀਤੀ ਜਾ ਸਕਦੀ ਹੈ।

Sanjeev

This news is Content Editor Sanjeev