ਸਰੀਰ ਦੇ ਬਾਹਰ ਸੀ ਬੱਚੇ ਦਾ ਜਿਗਰ ਅਤੇ ਅੰਤੜੀਆਂ, ਪੰਜ ਘੰਟਿਆਂ ਦੀ ਸਫਲ ਆਪ੍ਰੇਸ਼ਨ ਤੋਂ ਬਾਅਦ ਮਿਲੀ ਨਵੀਂ ਜ਼ਿੰਦਗੀ

05/23/2017 7:00:50 PM

ਅਬੁ ਧਾਬੀ— ਅਬੁ ਧਾਬੀ ਦੇ ਡਾਕਟਰਾਂ ਨੇ ਉਸ ਬੱਚੇ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਹੈ, ਜਿਸ ਦਾ ਜਿਗਰ ਅਤੇ ਅੰਤੜੀਆਂ ਉਸ ਦੇ ਢਿੱਡ ਦੇ ਬਾਹਰ ਸਨ। ਡਾਕਟਰਾਂ ਨੇ ਪੰਜ ਘੰਟਿਆਂ ਤੱਕ ਬੱਚੇ ਦਾ ਆਪ੍ਰੇਸ਼ਨ ਕੀਤਾ ਜੋ ਸਫਲ ਰਿਹਾ। ਦਾਨਸ ਅਲ ਇਮਰਾਟ ਹਸਪਤਾਲ ਦੇ ਪੀਡਿਆਟ੍ਰਿਕ ਸਰਜਨ ਨੇ ਕਿਹਾ ਕਿ ਬੱਚਾ ਜਦੋਂ ਮਾਂ ਦੇ ਗਰਭ ਵਿਚ ਹੀ ਸੀ ਤਾਂ ਪਹਿਲੇ 12 ਹਫਤਿਆਂ ਵਿਚ ਹੀ ਉਸ ਦੀ ਸਮੱਸਿਆ ਬਾਰੇ ਪਤਾ ਲੱਗ ਗਿਆ ਸੀ। ਇਸ ਕਰਕੇ ਇਸ ਔਰਤ ਨੂੰ ਡਿਲੀਵਰੀ ਤੱਕ ਡਾਕਟਰਾਂ ਦੀ ਦੇਖ-ਰੇਖ ਵਿਚ ਹੀ ਰੱਖਿਆ ਗਿਆ। 37ਵੇਂ ਹਫਤੇ ਵਿਚ ਬੱਚੇ ਦਾ ਜਨਮ ਹੋਇਆ ਤਾਂ ਉਸ ਦੀ ਧੁੰਨੀ ''ਤੇ ਬਾਹਰ ਗੋਲਾਕਾਰ ਜਿਹਾ ਕੁਝ ਸੀ। ਹਾਲਾਂਕਿ ਇਹ ਅੰਗ ਸਰੀਰ ਦੇ ਬਾਹਰ ਹੋਣ ਦੇ ਬਾਵਜੂਦ ਬੱਚੇ ਦੇ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਸਹੀ ਚੱਲ ਰਹੀਆਂ ਸਨ। ਆਪ੍ਰੇਸ਼ਨ ਦੌਰਾਨ ਡਾਕਟਰਾਂ ਨੇ ਗਰਭਨਾੜ ਨੂੰ ਹਟਾ ਕੇ ਉਸ ਦੀਆਂ ਮਾਸਪੇਸ਼ੀਆਂ ਨੂੰ ਢਿੱਡ ਵਿਚ ਕਰ ਦਿੱਤਾ। ਬੱਚੇ ਦੇ ਪਿਤਾ ਅਸ਼ਰਫ ਅਬੁਨੇਰ ਨੇ ਕਿਹਾ ਕਿ ਸਫਲ ਆਪ੍ਰੇਸ਼ਨ ਦੇ ਬਾਵਜੂਦ ਉਹ ਬਹੁਤ ਖੁਸ਼ ਹਨ। ਹੁਣ ਉਨ੍ਹਾਂ ਦਾ ਬੱਚਾ ਆਮ ਬੱਚਿਆਂ ਵਾਂਗ ਆਪਣੀ ਜ਼ਿੰਦਗੀ ਬਤੀਤ ਕਰ ਸਕੇਗਾ। 

Kulvinder Mahi

This news is News Editor Kulvinder Mahi