ਮਿਜ਼ਾਇਲ ਹਮਲੇ ਤੋਂ ਬਾਅਦ UAE ਏਅਰਲਾਈਨਾਂ ਨੇ ਰੋਕੀਆਂ ਬਗਦਾਦ ਦੀਆਂ ਫਲਾਈਟਾਂ

01/08/2020 3:24:00 PM

ਦੁਬਈ- ਯੂ.ਏ.ਈ. ਦੀ ਅਮੀਰਾਤ ਏਅਰਲਾਈਨ ਤੇ ਸਸਤੀ ਫਲਾਈਦੁਬਈ ਨੇ ਬੁੱਧਵਾਰ ਨੂੰ ਕਿਹਾ ਉਹਨਾਂ ਨੇ ਈਰਾਨ ਵਲੋਂ ਅਮਰੀਕੀ ਕੈਂਪਾਂ 'ਤੇ ਕੀਤੇ ਹਮਲੇ ਤੋਂ ਬਾਅਦ ਆਪਣੀਆਂ ਬਗਦਾਦ ਦੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ ਹਨ। ਇਸ ਦੀ ਜਾਣਕਾਰੀ ਏਅਰਲਾਈਨਜ਼ ਵਲੋਂ ਦਿੱਤੀ ਗਈ ਹੈ।

ਅਮੀਰਾਤ ਏਅਰਲਾਈਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਦੁਬਈ ਤੋਂ ਬਗਦਾਦ ਦੀ ਅਮੀਰਾਤ ਈ.ਕੇ.943 ਫਲਾਈਟ ਤੇ ਬਗਦਾਦ ਤੋਂ ਦੁਬਈ ਦੀ ਈ.ਕੇ. 944 ਫਲਾਈਟ ਨੂੰ 8 ਜਨਵਰੀ ਲਈ ਰੱਦ ਕਰ ਦਿੱਤਾ ਗਿਆ ਹੈ। ਮਿਡਲ ਈਸਟ ਖੇਤਰ ਦੇ ਸਭ ਤੋਂ ਵੱਡੇ ਕੈਰੀਅਰ ਨੇ ਕਿਹਾ ਕਿ ਅਸੀਂ ਧਿਆਨ ਨਾਲ ਇਸ ਘਟਨਾਕ੍ਰਮ ਦੀ ਨਿਗਰਾਨੀ ਕਰ ਰਹੇ ਹਾਂ ਤੇ ਸਬੰਧਤ ਸਰਕਾਰੀ ਅਥਾਰਟੀਆਂ ਦੇ ਨਾਲ ਸੰਪਰਕ ਵਿਚ ਹਾਂ ਤੇ ਲੋੜ ਪੈਣ 'ਤੇ ਹੋਰ ਤਬਦੀਲੀਆਂ ਕਰਾਂਗੇ। ਇਸ ਦੇ ਨਾਲ ਹੀ ਦੁਬਈ ਦੇ ਸਭ ਤੋਂ ਸਸਤੀ ਫਲਾਈਡੂਬਾਈ ਨੇ ਵੀ ਕਿਹਾ ਕਿ ਉਸ ਨੇ ਬੁੱਧਵਾਰ ਨੂੰ ਬਗਦਾਦ ਜਾਣ ਲਈ ਆਪਣੀ ਨਿਰਧਾਰਤ ਉਡਾਣ ਨੂੰ ਰੱਦ ਕਰ ਦਿੱਤਾ ਹੈ ਪਰ ਬਸਰਾ ਤੇ ਨਜਫ ਲਈ ਹੋਰ ਉਡਾਣਾਂ ਜਾਰੀ ਰਹਿਣਗੀਆਂ।

ਜ਼ਿਕਰਯੋਗ ਹੈ ਕਿ ਈਰਾਨ ਨੇ ਬੁੱਧਵਾਰ ਤੜਕੇ ਇਰਾਕ ਦੇ ਦੋ ਅਮਰੀਕੀ ਟਿਕਾਣਿਆਂ 'ਤੇ 22 ਮਿਜ਼ਾਈਲਾਂ ਦਾਗੀਆਂ, ਜਿਸ ਵਿਚ 80 ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦੀ ਖਬਰ ਹੈ। ਈਰਾਨ ਨੇ ਇਹ ਕਾਰਵਾਈ ਸ਼ੁੱਕਰਵਾਰ ਨੂੰ ਇਕ ਅਮਰੀਕੀ ਡਰੋਨ ਹਮਲੇ ਵਿਚ ਈਰਾਨ ਦੇ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਕੀਤੀ ਗਈ ਸੀ।


Baljit Singh

Content Editor

Related News