UAE 25 ਸਤੰਬਰ ਨੂੰ ਭੇਜੇਗਾ ਆਪਣਾ ਪਹਿਲਾ ਪੁਲਾੜ ਯਾਤਰੀ

02/25/2019 5:07:11 PM

ਮਾਸਕੋ (ਵਾਰਤਾ)— ਸੰਯੁਕਤ ਅਰਬ ਅਮੀਰਾਤ (UAE) ਆਪਣਾ ਪਹਿਲਾ ਪੁਲਾੜ ਯਾਤਰੀ 25 ਸਤੰਬਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ 'ਤੇ ਭੇਜੇਗਾ। ਦੁਬਈ ਦਾ ਇਹ ਪੁਲਾੜ ਯਾਤਰੀ 8 ਦਿਨਾਂ ਤੱਕ ਉੱਥੇ ਰਹੇਗਾ। ਯੂ.ਏ.ਈ. ਮੁਹੰਮਦ ਬਿਨ ਰਸ਼ੀਦ ਪੁਲਾੜ ਕੇਂਦਰ ਦੇ ਪ੍ਰਮੁਖ ਯੁਸੂਫ ਸ਼ਬਾਨੀ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। 

ਰੂਸੀ ਪੁਲਾੜ ਉਦਯੋਗ ਸੂਤਰਾਂ ਨੇ ਜਨਵਰੀ ਵਿਚ ਦੱਸਿਆ ਕਿ ਪੁਲਾੜ ਲਾਂਚ ਦੇ ਨਵੇਂ ਪ੍ਰੋਗਰਾਮ ਵਿਚ ਆਉਣ ਵਾਲੀ 25 ਅਕਤੂਬਰ ਨੂੰ ਯੂ.ਏ.ਈ. ਦਾ ਪੁਲਾੜ ਯਾਤਰੀ ਸੋਊਜ਼ ਐੱਮ.ਐੱਸ.-15 ਪੁਲਾੜ ਗੱਡੀ ਦੇ ਨਾਲ ਆਪਣੀ ਕਲਪਨਾ ਦੀ ਉਡਾਣ ਭਰੇਗਾ। ਅਰਬ ਪੁਲਾੜ ਯਾਤਰੀ ਦੇ ਮਿਸ਼ਨ ਦੀ ਮਿਆਦ ਪਹਿਲਾਂ 10 ਦਿਨਾਂ ਦੀ ਸੀ ਜਿਸ ਨੂੰ ਘਟਾ ਕੇ 8 ਦਿਨ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਯੂ.ਏ.ਈ. ਦਾ ਪਹਿਲਾ ਪੁਲਾੜ ਯਾਤਰੀ ਇਸ ਸਾਲ 25 ਸਤੰਬਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਉਡਾਣ ਭਰੇਗਾ।

Vandana

This news is Content Editor Vandana