ਜਦੋਂ ਇਕ ਬੱਚੀ ਨੇ ਯੂ.ਏ.ਈ. ਦੇ ਪੀ.ਐੱਮ. ਨੂੰ ਕੀਤਾ ਮਜਬੂਰ (ਵੀਡੀਓ)

12/07/2018 5:35:40 PM

ਆਬੂ ਧਾਬੀ (ਬਿਊਰੋ)— ਸੋਸ਼ਲ ਮੀਡੀਆ 'ਤੇ ਇਨੀ ਦਿਨੀਂ ਇਕ ਦਿਲਚਸਪ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਕ ਛੋਟੀ ਬੱਚੀ ਦਾ ਹੈ ਜਿਸ ਦੀ ਜਿੱਦ ਨੂੰ ਪੂਰਾ ਕਰਨ ਲਈ ਯੂ.ਏ.ਈ. ਦੇ ਪ੍ਰਧਾਨ ਮੰਤਰੀ ਨੂੰ ਖੁਦ ਉਸ ਕੋਲ ਜਾਣਾ ਪਿਆ। ਇਸ ਤਰ੍ਹਾਂ ਯੂ.ਏ.ਈ. ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਇਕ ਬੱਚੀ ਦੀ ਸੁਪਨਾ ਪੂਰਾ ਕੀਤਾ। 

ਅਸਲ ਵਿਚ 2 ਦਸੰਬਰ ਨੂੰ ਯੂ.ਏ.ਈ. ਵਿਚ 'ਨੈਸ਼ਨਲ ਡੇਅ' ਮਨਾਇਆ ਜਾਂਦਾ ਹੈ। ਇਸ ਮੌਕੇ ਲੋਕਾਂ ਦੇ ਮੋਬਾਇਲ ਫੋਨ 'ਤੇ 1971 ਨੰਬਰ 'ਤੇ ਕਾਲ ਆ ਰਹੀ ਸੀ। ਇਸ ਵਿਚ ਪੀ.ਐੱਮ. ਦੀ ਆਵਾਜ਼ ਵਿਚ ਪਹਿਲਾਂ ਤੋਂ ਰਿਕਾਰਡ ਇਕ ਮੈਸੇਜ ਸੁਣਾਈ ਦਿੰਦਾ ਸੀ। ਇਸ ਦੌਰਾਨ ਪੀ.ਐੱਮ. ਨੇ ਇਕ ਬੱਚੀ ਦਾ ਵੀਡੀਓ ਦੇਖਿਆ ਜਿਸ ਵਿਚ ਉਹ ਕਾਫੀ ਰੋ ਰਹੀ ਸੀ। ਬੱਚੀ ਦੇ ਰੋਣ ਦਾ ਕਾਰਨ ਪੀ.ਐੱਮ. ਨਾਲ ਫੋਨ 'ਤੇ ਗੱਲ ਨਾ ਹੋ ਪਾਉਣਾ ਸੀ। ਉਹ ਨਾਰਾਜ਼ ਸੀ ਕਿਉਂਕਿ ਉਸ ਦੀ ਗੱਲ ਪੀ.ਐੱਮ. ਨਾਲ ਨਹੀਂ ਹੋ ਪਾਈ ਸੀ। 

ਪੀ.ਐੱਮ. ਨੇ ਵੀਡੀਓ ਦੇਖ ਕੇ ਤੁਰੰਤ ਬੱਚੀ ਨਾਲ ਮਿਲਣ ਦਾ ਫੈਸਲਾ ਕੀਤਾ। ਉਹ ਤੁਰੰਤ ਬੱਚੀ ਨੂੰ ਮਿਲਣ ਲਈ ਉਸ ਦੇ ਘਰ ਪਹੁੰਚੇ ਅਤੇ ਉਸ ਨਾਲ ਕਾਫੀ ਗੱਲਾਂ ਕੀਤੀਆਂ। ਬੱਚੀ ਦਾ ਨਾਮ ਸਲਾਮਾ-ਅਲ—ਖਾਹਤਨੀ ਹੈ। ਮੁਲਾਕਾਤ ਦੇ ਬਾਅਦ ਪੀ.ਐੱਮ. ਨੇ ਇਸ ਸਬੰਧੀ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ । ਵੀਡੀਓ ਵਿਚ ਪੀ.ਐੱਮ. ਬੱਚੀ ਨੂੰ ਕਹਿ ਰਹੇ ਹਨ,''ਤੁਸੀਂ ਮੇਰੀ ਬੇਟੀ ਹੋ। ਖੁਦਾ ਤੈਨੂੰ ਸਲਾਮਤ ਰੱਖੇ। ਹੁਣ ਤੁਸੀਂ ਸਾਰਿਆਂ ਨੂੰ ਇਹ ਕਹਿ ਸਕਦੇ ਹੋ ਕਿ ਤੁਸੀਂ ਮੇਰੇ ਨਾਲ ਮੁਲਾਕਾਤ ਕੀਤੀ ਹੈ।'' ਉਨ੍ਹਾਂ ਨੇ ਬੱਚੀ ਦੀਆਂ ਗੱਲ੍ਹਾਂ 'ਤੇ ਕਿੱਸ ਵੀ ਕੀਤੀ।

 

 
 
 
 
 
View this post on Instagram
 
 
 
 
 
 
 
 
 

. . #محمد_بن_راشد #الطفلة_سلامة_القحطاني #مكالمة_محمد_بن_راشد #مكالمة_أسعدت_شعب #الإمارات #أبوظبي #دبي #اليوم_الوطني #اليوم_الوطني47 #عام_زايد #hhshkmohd #uae #emirates #abudhbai #dubai #mydubai #uaenationalday #uaenationalday47 #yearofzayed

A post shared by Khalifa Saeed (@khalifasaeed) on Dec 4, 2018 at 1:48am PST

Vandana

This news is Content Editor Vandana