ਇਨ੍ਹਾਂ 3 ਖਾੜੀ ਦੇਸ਼ਾਂ ''ਚ ਰਹਿੰਦੇ ਨੇ ਜ਼ਿਆਦਾ ਭਾਰਤੀ, ਬਣੇ ਪਹਿਲੀ ਪਸੰਦ

03/25/2018 1:37:04 PM

ਦੁਬਈ— ਭਾਰਤੀਆਂ 'ਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ ਹਨ, ਜਿੱਥੇ ਭਾਰਤੀ ਰਹਿੰਦੇ ਹਨ। ਭਾਰਤ ਵਿਚ ਪੈਦਾ ਹੋਏ ਜ਼ਿਆਦਾਤਰ ਲੋਕ ਜਿਨ੍ਹਾਂ ਦੇਸ਼ਾਂ ਦਾ ਰੁਖ ਕਰਦੇ ਹਨ, ਉਹ ਹਨ ਖਾੜੀ ਦੇਸ਼। ਖਾੜੀ ਦੇਸ਼ ਹੁਣ ਵੀ ਭਾਰਤੀ ਪ੍ਰਵਾਸੀਆਂ ਲਈ ਪਹਿਲੀ ਪਸੰਦ ਬਣੇ ਹੋਏ ਹਨ। ਭਾਰਤੀ ਪ੍ਰਵਾਸੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਯੂ. ਏ. ਈ. ਪਹਿਲੇ ਨੰਬਰ 'ਤੇ ਹੈ। ਭਾਰਤੀ ਪ੍ਰਵਾਸੀਆਂ ਦੇ ਮਾਮਲੇ ਵਿਚ ਯੂ. ਏ. ਈ. ਤੋਂ ਬਾਅਦ ਸਾਊਦੀ ਅਰਬ ਅਤੇ ਓਮਾਨ ਦਾ ਨੰਬਰ ਆਉਂਦਾ ਹੈ, ਜਿੱਥੇ ਜ਼ਿਆਦਾਤਰ ਭਾਰਤੀ ਜਾਣਾ ਪਸੰਦ ਕਰਦੇ ਹਨ। ਓਮਾਨ ਸਾਲ 2010 ਤੋਂ ਬਾਅਦ ਭਾਰਤੀ ਪ੍ਰਵਾਸੀਆਂ 'ਚ ਤੇਜ਼ੀ ਨਾਲ ਲੋਕਪ੍ਰਿਅ ਹੋਇਆ ਹੈ। 
ਸੰਯੁਕਤ ਰਾਸ਼ਟਰ ਮੁਤਾਬਕ ਹਰ 20 ਪ੍ਰਵਾਸੀਆਂ 'ਚ 1 ਭਾਰਤੀ ਹੈ। ਇਸ ਦਾ ਮਤਲਬ ਹੈ ਕਿ ਕਰੀਬ 1.7 ਕਰੋੜ ਭਾਰਤੀ ਜਾਂ ਮੌਟੇ ਤੌਰ 'ਤੇ ਮੁੰਬਈ ਦੀ 2010 ਦੀ ਜਿੰਨੀ ਆਬਾਦੀ ਸੀ, ਵਿਦੇਸ਼ਾਂ ਵਿਚ ਰਹਿ ਰਹੇ ਹਨ। ਕਿਸੇ ਦੂਜੇ ਦੇਸ਼ ਵਿਚ ਇਕ ਤੋਂ ਜ਼ਿਆਦਾ ਸਮੇਂ ਤੱਕ ਰਹਿਣ ਵਾਲੇ ਸ਼ਖਸ ਨੂੰ ਸੰਯੁਕਤ ਰਾਸ਼ਟਰ ਪ੍ਰਵਾਸੀ ਮੰਨਦਾ ਹੈ।