ਯੂ.ਏ.ਈ. ਨੇ ਚੀਨ ਆਉਣ-ਜਾਣ ਵਾਲੀਆਂ ਉਡਾਣਾਂ ਕੀਤੀਆਂ ਮੁੱਅਤਲ

02/04/2020 12:27:00 PM

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਐਲਾਨ ਕੀਤਾ ਹੈ ਕਿ ਉਹ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਚੀਨ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਮੁੱਅਤਲ ਕਰੇਗਾ, ਜਿਸ ਨੇ ਏਸ਼ੀਆਈ ਦੇਸ਼ ਵਿਚ 425 ਲੋਕਾਂ ਦੀ ਜਾਨ ਲੈ ਲਈ ਹੈ। ਈਫੇ ਨਿਊਜ਼ ਨੇ ਯੂ.ਏ.ਈ. ਦੇ ਜਨਰਲ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਹਵਾਲੇ ਨਾਲ ਸੋਮਵਾਰ ਨੂੰ ਕਿਹਾ ਕਿ ਉਡਾਣ 'ਤੇ ਪਾਬੰਦੀ ਬੁੱਧਵਾਰ ਤੱਕ ਲਾਗੂ ਰਹੇਗੀ। ਜਦੋਂ ਤੱਕ ਕਿ ਅਗਲੀ ਸੂਚਨਾ ਨਹੀਂ ਮਿਲਦੀ। 

ਭਾਵੇਂਕਿ ਬੀਜਿੰਗ ਦੀਆਂ ਉਡਾਣਾਂ ਪ੍ਰਭਾਵਿਤ ਨਹੀਂ ਹੋਣਗੀਆਂ।ਇੱਥੇ ਸਾਰੇ ਯਾਤਰੀਆਂ ਨੂੰ ਬੀਜਿੰਗ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਮੈਡੀਕਲ ਸਕ੍ਰੀਨਿੰਗ ਵਿਚੋਂ ਲੰਘਣਾ ਹੋਵੇਗਾ। ਯਾਤਰੀਆਂ ਨੂੰ ਸਵਾਰ ਹੋਣ ਤੋਂ 6 ਤੋਂ 8  ਘੰਟੇ ਪਹਿਲਾਂ ਪਹੁੰਚਣਾ ਹੋਵੇਗਾ। ਯੂ.ਏ.ਈ. ਨੇ ਪੰਜ ਪੁਸ਼ਟੀ ਕੀਤੇ ਮਾਮਲਿਆਂ ਦੇ ਨਾਲ ਕੋਰੋਨਾਵਾਇਰਸ ਦਾ ਕੇਂਦਰ ਰਹੇ ਵੁਹਾਨ ਲਈ ਪਹਿਲਾਂ ਤੋਂ ਹੀ ਉਡਾਣਾਂ ਮੁਅੱਤਲ ਕੀਤੀਆਂ ਹੋਈਆਂ ਹਨ ਪਰ ਉਸ ਨੇ ਅੱਗੇ ਤੋਂ ਸਾਵਧਾਨੀ ਦੇ ਤਹਿਤ ਇਹ ਉਪਾਅ ਕਰਨ ਦਾ ਫੈਸਲਾ ਲਿਆ। 

ਜਨਰਲ ਸਿਵਲ ਐਵੀਏਸ਼ਨ ਅਥਾਰਿਟੀ ਨੇ ਇਕ ਬਿਆਨ ਵਿਚ ਕਿਹਾ,''ਅਸੀਂ ਕੰਟਰੋਲ ਅਤੇ ਸਥਿਤੀ ਨੂੰ ਕਾਬੂ ਕਰਨ ਦੀਆਂ ਚੀਨੀ ਸਰਕਾਰ ਦੀਆਂ ਕੋਸ਼ਿਸ਼ਾਂ ਵਿਚ ਆਪਣਾ ਵਿਸ਼ਵਾਸ ਜਾਰੀ ਰੱਖਣਾ ਚਾਹੁੰਦੇ ਹਾਂ।'' ਦੁਬਈ ਅੰਤਰਰਾਸ਼ਟਰੀ ਹਵਾਈ ਅੱਡਾ, ਜੋ ਦੁਨੀਆ ਦੇ ਸਭ ਤੋਂ ਬਿੱਜੀ ਹਵਾਈ ਅੱਡਿਆਂ ਵਿਚੋਂ ਇਕ ਹੈ ਨੇ ਚੀਨ ਤੋਂ ਸਿੱਧੀਆਂ ਉਡਾਣਾਂ 'ਤੇ ਯਾਤਰੀਆਂ ਲਈ ਸੈਨਿਟਰੀ ਜਾਂਚ ਦੀ ਇਕ ਪ੍ਰਣਾਲੀ ਸਥਾਪਿਤ ਕੀਤੀ ਹੈ। 2019 ਵਿਚ ਦੁਬਈ ਦੇ ਹਵਾਈ ਅੱਡੇ ਨੂੰ ਕੁੱਲ 3.7 ਮਿਲੀਅਨ ਚੀਨੀ ਯਾਤਰੀ ਮਿਲੇ ਜੋ ਪਿਛਲੇ ਸਾਲ ਦੀ ਤੁਲਨਾ ਵਿਚ 5 ਫੀਸਦੀ ਵਾਧਾ ਅਤੇ ਏਸ਼ੀਆਈ ਦੇਸ਼ ਨਾਲ 90 ਹਫਤਾਵਰੀ ਉਡਾਣਾਂ ਦੀ ਨੁਮਾਇੰਦਗੀ ਕਰਦਾ ਹੈ। ਮੰਗਲਵਾਰ ਸਵੇਰ ਤੱਕ ਚੀਨ ਵਿਚ ਮੌਤ ਦਰ ਵੱਧ ਕੇ 425 ਹੋ ਗਈ, ਜਿਸ ਵਿਚ 20,438 ਮਾਮਲੇ ਪੁਸ਼ਟੀ ਵਾਲੇ ਹਨ। ਚੀਨ ਦੇ ਬਾਹਰ ਹਾਂਗਕਾਂਗ ਅਤੇ ਫਿਲਪੀਨਜ਼ ਵਿਚ ਇਕ-ਇਕ ਵਿਅਕਤੀ ਦੀ ਮੌਤ ਦੀ ਖਬਰ ਹੈ।


Vandana

Content Editor

Related News