UAE ''ਚ 6 ਸਾਲਾ ਭਾਰਤੀ ਬੱਚੀ ਇਮਾਰਤ ਤੋਂ ਡਿੱਗੀ, ਹਾਲਤ ਗੰਭੀਰ

06/03/2019 11:30:23 AM

ਆਬੂ ਧਾਬੀ (ਏਜੰਸੀ)— ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਵਿਚ 6 ਸਾਲ ਦੀ ਇਕ ਭਾਰਤੀ ਬੱਚੀ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਡਿੱਗ ਪਈ। ਮੀਡੀਆ ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਬੱਚੀ ਦੀ ਹਾਲਤ ਗੰਭੀਰ ਹੈ ਅਤੇ ਹਸਪਤਾਲ ਵਿਚ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਸ਼ਨੀਵਾਰ ਸ਼ਾਮ ਸਮੇਂ ਵਾਪਰਿਆ।  ਉਦੋਂ ਕੁੜੀ ਆਪਣੇ ਘਰ ਵਿਚ ਖੇਡ ਰਹੀ ਸੀ। ਇਸ ਦੌਰਾਨ ਉਹ ਬਾਲਕੋਨੀ ਤੋਂ ਹੇਠਾਂ ਡਿੱਗ ਪਈ। ਕੁੜੀ ਦੀ ਮਾਤਾ-ਪਿਤਾ ਘਰ ਵਿਚ ਹੀ ਮੌਜੂਦ ਸਨ ਪਰ ਉਹ ਇਸ ਹਾਦਸੇ ਤੋਂ ਅਣਜਾਣ ਸਨ। ਕੁੜੀ ਦੀ ਪਛਾਣ ਸਫਾ ਐੱਸ.ਏ. ਦੇ ਤੌਰ 'ਤੇ ਹੋਈ ਹੈ। 

ਅਲ ਕਾਸਿਮੀ ਹਸਪਤਾਲ ਦੇ ਮੈਡੀਕਲ ਸਟਾਫ ਨੇ ਦੱਸਿਆ ਕਿ ਕੁੜੀ ਦੇ ਸਰੀਰ ਦੇ ਸਾਰੇ ਹਿੱਸਿਆਂ ਵਿਚ ਫ੍ਰੈਕਚਰ ਹੈ। ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਕੁੜੀ ਦੀ ਦੇਖਭਾਲ ਕਰ ਰਹੀ ਹੈ। ਕੁੜੀ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।


Vandana

Content Editor

Related News