ਵੱਡੀ ਖਬਰ! USA 'ਚ ਮੌਤਾਂ ਦੀ ਗਿਣਤੀ 10,000 ਤੋਂ ਪਾਰ, 3.50 ਲੱਖ ਮਰੀਜ਼

04/07/2020 10:17:54 AM

ਨਿਊਯਾਰਕ : USA ਤੋਂ ਇਸ ਵਕਤ ਵੱਡੀ ਖਬਰ ਹੈ ਕਿ ਇੱਥੇ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 10,000 ਤੋਂ ਪਾਰ ਹੋ ਗਈ ਹੈ। ਉੱਥੇ ਹੀ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਸਾਢੇ ਤਿੰਨ ਲੱਖ ਦੇ ਕਰੀਬ ਪੁੱਜ ਗਈ ਹੈ। ਜੋਨਸ ਹੋਪਕਿਨਸ ਯੂਨੀਵਰਸਿਟੀ ਮੁਤਾਬਕ ਯੂ. ਐੱਸ. ਏ. ਵਿਚ ਮੌਤਾਂ ਦੀ ਗਿਣਤੀ 10,335 ਹੋ ਗਈ ਹੈ ਅਤੇ 3,47,003 ਮਰੀਜ਼ ਹੋ ਗਏ ਹਨ। ਨਿਊਯਾਰਕ ਵਿਚ ਕੁੱਲ 4,758  ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਇਸ ਦਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ।

ਵਾਸ਼ਿੰਗਟਨ ਵਿਚ ਹੁਣ ਤੱਕ ਕੁੱਲ 208 ਮੌਤਾਂ ਹੋ ਚੁੱਕੀਆਂ ਹਨ। ਸਰਜਨ ਜਨਰਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਹਫਤਾ ਬਹੁਤ ਹੀ ਮੁਸ਼ਕਲਾਂ ਅਤੇ ਉਦਾਸੀ ਭਰਿਆ ਲੰਘਣ ਵਾਲਾ ਹੈ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਤੇ ਸੋਸ਼ਲ ਡਿਸਟੈਂਸਿੰਗ ਰੱਖਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਹਰ ਅਮਰੀਕੀ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਉਹ ਇਸ ਰੁਝਾਨ ਨੂੰ ਵਧਾਉਣਾ ਚਾਹੁੰਦੇ ਹਨ ਜਾਂ ਫਿਰ ਇੱਥੇ ਹੀ ਰੋਕ ਦੇਣਾ ਚਾਹੁੰਦੇ ਹਨ, ਹਰੇਕ ਨੂੰ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। 


ਉੱਥੇ ਹੀ, ਇਸ ਵਿਚਕਾਰ ਖਬਰਾਂ ਹਨ ਕਿ ਅਮਰੀਕਾ ਭਰ ਦੇ ਹਸਪਤਾਲਾਂ ਵਿਚ ਮੈਡੀਕਲ ਸੁਵਿਧਾਵਾਂ ਦੀ ਕਮੀ ਹੋ ਗਈ ਹੈ, ਜਿਨ੍ਹਾਂ ਵਿਚ ਟੈਸਟਿੰਗ ਕਿੱਟਾਂ ਤੇ ਥਰਮਾਮੀਟਰ ਵੀ ਸ਼ਾਮਲ ਹਨ। ਇਹ ਡਰ ਵੱਧ ਰਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਡਾਕਟਰ ਤੇ ਮੈਡੀਕਲ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਕਰਨਾ ਮੁਸ਼ਕਲ ਹੋ ਸਕਦਾ ਹੈ।

ਇਹ ਖਦਸ਼ਾ ਸਰਕਾਰ ਦੇ ਵਾਚਡਾਗ ਨੇ ਜਤਾਇਆ ਹੈ। ਓਧਰ ਅਲਬਾਮਾ, ਦੱਖਣੀ ਕੈਰੋਲਿਨਾ ਤੇ ਪੈਨਸਿਲਵੇਨੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਿਆਦ ਲੰਘੀ ਮੈਡੀਕਲ ਸਪਲਾਈ ਮਿਲੀ ਹੈ।

ਵਿਸ਼ਵ ਭਰ ਵਿਚ ਹੁਣ 13 ਲੱਖ ਤੋਂ ਵੱਧ ਲੋਕ ਇਨਫੈਕਟਡ ਹੋ ਚੁੱਕੇ ਹਨ ਅਤੇ 74 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Sanjeev

This news is Content Editor Sanjeev