ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਨੇ ਧੂਮ-ਧਾਮ ਨਾਲ ਮਨਾਈ ਦੀਵਾਲੀ

10/26/2019 4:53:10 PM

ਵਾਸ਼ਿੰਗਨਟ— ਅਮਰੀਕਾ 'ਚ ਵੀ ਦੀਵਾਲੀ ਦੀ ਧੁੰਮ ਹੈ। ਭਾਰਤੀ ਮੂਲ ਦੇ ਰਾਜਾ ਕ੍ਰਿਸ਼ਣਾਮੂਰਤੀ, ਕਮਲਾ ਹੈਰਿਸ, ਪ੍ਰਮਿਲਾ ਜੈਪਾਲ, ਰੋ ਖੰਨਾ ਤੇ ਐਮੀ ਬੇਰਾ ਸਣੇ ਅਮਰੀਕਾ ਦੇ ਕਈ ਚੋਟੀ ਦੇ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਦੀਵਾਲੀ ਮਨਾਈ ਜਦਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਵਾਈਟ ਹਾਊਸ 'ਚ ਦੀਵਾਲੀ ਮਨਾਈ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਰਤੀਆਂ ਦਾ ਇਕ ਸਮੂਹ ਵੀ ਮੌਜੂਦ ਸੀ।

ਹਨੇਰੇ ਤੋਂ ਰੌਸ਼ਨੀ ਵੱਲ ਲਿਜਾਣ ਲਈ ਪ੍ਰੇਰਣਾ
ਭਾਰਤੀ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਕਿਹਾ ਕਿ ਰੌਸ਼ਨੀ ਦਾ ਤਿਓਹਾਰ ਸਾਨੂੰ ਆਪਣੇ ਭਾਈਚਾਰੇ ਨੂੰ ਹਨੇਰੇ ਤੋਂ ਰੌਸ਼ਨੀ ਵੱਲ ਲਿਜਾਣ ਲਈ ਪ੍ਰੇਰਿਤ ਕਰਦਾ ਹੈ। ਮੈਨੂੰ ਉਮੀਦ ਹੈ ਕਿ ਹਰ ਕੋਈ ਤਿਓਹਾਰ ਮਨਾ ਰਿਹਾ ਹੈ। ਸੰਸਦ ਮੈਂਬਰ ਰਾਜਾ ਕ੍ਰਿਸ਼ਣਾਮੂਰਤੀ ਮੁਤਾਬਕ ਦੀਵਾਲੀ ਦਾ ਤਿਓਹਾਰ ਹਨੇਰੇ 'ਤੇ ਰੌਸ਼ਨੀ ਤੇ ਬੁਰਾਈ 'ਤੇ ਭਲਾਈ ਦੀ ਜਿੱਤ ਨੂੰ ਦਰਸ਼ਾਉਂਦਾ ਹੈ। ਇਸ ਲਈ ਸਾਨੂੰ ਵੰਡਣ ਵਾਲੀਆਂ ਨਫਰਤ, ਜਾਤੀਵਾਦ ਤੇ ਭੇਦਭਾਵ ਜਿਹੀਆਂ ਤਾਕਤਾਂ ਦਾ ਵਿਰੋਧ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਦੀਵਾਲੇ ਦੇ ਸੰਦੇਸ਼ਾਂ ਦੀ ਸ਼ਲਾਘਾ
ਇਸ ਦੌਰਾਨ ਭਾਰਤੀ ਮੂਲ ਦੀ ਐਮਾ ਬੇਰਾ ਨੇ ਕਿਹਾ ਕਿ ਮੈਨੂੰ ਇਹ ਤਿਓਹਾਰ ਮਨਾਉਂਦੇ ਹੋਏ ਖੁਸ਼ੀ ਹੋ ਰਹੀ ਹੈ। ਸੰਸਦ ਮੈਂਬਰ ਜੂਡੀ ਚੂ ਨੇ ਕਿਹਾ ਕਿ ਸਾਰੇ ਅਮਰੀਕੀਆਂ ਨੂੰ ਦੀਵਾਲੀ ਦੇ ਸੰਦੇਸ਼ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਦੀਵਾਲੀ ਤਿਓਹਾਰ ਮਨਾਉਣ ਵਾਲੇ ਹੋਰ ਸੰਸਦ ਮੈਂਬਰਾਂ 'ਚ ਗ੍ਰੇਸ ਮੇਂਗ, ਗਿਲ ਸਿਸਨੇਰੋਸ, ਟੈਡ ਲਿਊ, ਐਡੀ ਕਿਮ, ਜੈਕੀ ਰੋਸੇਨ, ਟੀਜੇ ਕਾਕਸ, ਕੇਟ ਪਾਰਟਰ, ਲਿੰਡਾ ਸਾਂਚੇਜ ਤੇ ਸਕਾਟ ਪੀਟਰਸ ਵੀ ਸ਼ਾਮਲ ਸਨ।

ਡੋਨਾਲਡ ਟਰੰਪ ਨੇ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿੰਦੂਆਂ, ਜੈਨੀਆਂ, ਸਿੱਖਾਂ ਤੇ ਬੌਧਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਪੂਰੇ ਅਮਰੀਕਾ 'ਚ ਰੌਸ਼ਨੀ ਦਾ ਇਹ ਤਿਓਹਾਰ ਦੇਸ਼ ਦੇ ਮੂਲ ਸਿਧਾਂਤਾਂ ਦੇ ਮਹੱਤਵ ਦਾ ਇਕ ਮਹੱਤਵਪੂਰਨ ਰੀਮਾਇੰਡਰ ਹੈ। ਟਰੰਪ ਨੇ ਇਕ ਬਿਆਨ 'ਚ ਕਿਹਾ ਕਿ ਪੂਰੇ ਅਮਰੀਕਾ 'ਚ ਦੀਵਾਲੀ ਮਨਾਉਣਾ ਸਾਡੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਸਿਧਾਂਤ ਹੈ। ਇਹ ਧਾਰਮਿਕ ਸੁਤੰਤਰਤਾ ਦੀ ਯਾਦ ਦਿਵਾਉਂਦਾ ਹੈ।

Baljit Singh

This news is Content Editor Baljit Singh