ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਉੱਤਰੀ ਕੋਰੀਆ ਦੇ ਕਈ ਡਿਪਲੋਮੈਟਾਂ ''ਤੇ ਲਾਏਗੀ ਪਾਬੰਦੀ

06/02/2017 12:17:15 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਸ਼ਾਮਲ ਦੇਸ਼ ਸ਼ੁੱਕਰਵਾਰ (2 ਜੂਨ) ਨੂੰ ਅਮਰੀਕਾ ਅਤੇ ਚੀਨ ਵੱਲੋਂ ਉੱਤਰੀ ਕੋਰੀਆ ਦੇ ਡਿਪਲੋਮੈਟਾਂ ਖਿਲਾਫ਼ ਲਿਆਂਦੇ ਗਏ ਪ੍ਰਸਤਾਵ ਦੇ ਸੰਬੰਧ 'ਚ ਵੋਟ ਕਰਨਗੇ। ਇਹ ਫੈਸਲਾ ਉੱਤਰੀ ਕੋਰੀਆ ਵੱਲੋਂ ਲਗਾਤਾਰ ਮਿਜ਼ਾਈਲ ਪ੍ਰੀਖਣ ਕੀਤੇ ਜਾਣ ਤੋਂ ਬਾਅਦ ਲਿਆ ਗਿਆ ਹੈ। ਇਕ ਸੰਵਾਦ ਕਮੇਟੀ ਨੇ ਦੱਸਿਆ ਕਿ ਸੁਰੱਖਿਆ ਪਰਿਸ਼ਦ ਕੋਰਿਯੋ ਬੈਂਕ ਅਤੇ ਕੋਰੀਅਨ ਪੀਪਲਜ਼ ਆਰਮੀ ਦੀ ਰਣਨੀਤਿਕ ਰਾਕੇਟ ਫੋਰਸ ਦੇ ਪ੍ਰਮੁੱਖ ਅਤੇ ਹੋਰ 14 ਲੋਕਾਂ ਸਮੇਤ 4 ਡਿਪਲੋਮੈਟਾਂ 'ਤੇ ਪਾਬੰਦੀ ਲਾਉਣ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ 14 ਲੋਕਾਂ 'ਚ ਚੋ-ਆਈ-ਯੂ ਵੀ ਸ਼ਾਮਲ ਹੈ, ਜਿਸ ਨੂੰ ਉੱਤਰੀ ਕੋਰੀਆ ਦੇ ਖ਼ੁਫੀਆ ਵਿਭਾਗ ਦਾ ਮੁਖੀ ਮੰਨਿਆ ਜਾਂਦਾ ਹੈ। ਜੇਕਰ ਇਹ ਪਾਬੰਦੀ ਲਾਗੂ ਹੋ ਜਾਂਦੀ ਹੈ ਤਾਂ ਇਨ੍ਹਾਂ ਦੀ ਕੌਮਾਤਰੀ ਜ਼ਾਇਦਾਦ ਨੂੰ ਜ਼ਬਤ ਕਰਨ ਅਤੇ ਆਵਾਜਾਈ ਪਾਬੰਦੀ ਲਾਗੂ ਕਰਨ ਦੇ ਆਦੇਸ਼ ਪਾਸ ਹੋ ਜਾਣਗੇ। ਅਮਰੀਕਾ ਨੇ ਚੀਨ ਨੂੰ ਪੰਜ ਹਫ਼ਤੇ ਤੱਕ ਉੱਤਰੀ ਕੋਰੀਆ 'ਤੇ ਪਾਬੰਦੀ ਲਾਉਣ ਲਈ ਤਿਆਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਅਮਰੀਕਾ ਅਤੇ ਚੀਨ ਉੱਤਰੀ ਕੋਰੀਆ 'ਤੇ ਪਾਬੰਦੀ ਲਾਉਣ 'ਤੇ ਸਹਿਮਤ ਹੋਏ ਹਨ। ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਰੂਸ ਇਸ ਡਰਾਫਟ ਪ੍ਰਸਤਾਵ ਨੂੰ ਮਨਜ਼ੂਰੀ ਦੇਵੇਗਾ ਜਾਂ ਨਹੀਂ।