ਉੱਤਰ ਕੋਰੀਆ ਨੇ ਸੰਭਾਵਿਤ ਰੂਪ ਤੋਂ ਸਭ ਤੋਂ ਲੰਬੀ ਦੂਰੀ ਦੀ ਮਿਜ਼ਾਈਲ ਦਾ ਕੀਤਾ ਪ੍ਰੀਖਣ

01/30/2022 7:35:19 PM

ਸੋਲ-ਉੱਤਰ ਕੋਰੀਆ ਨੇ ਐਤਵਾਰ ਨੂੰ ਇਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਜਿਸ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਪ੍ਰੀਖਣ ਦੱਸਿਆ ਜਾ ਰਿਹਾ ਹੈ। ਉਸ ਨੇ ਇਹ ਪ੍ਰੀਖਣ ਅਜਿਹੇ ਸਮੇਂ 'ਚ ਕੀਤਾ ਹੈ ਜਦ ਉਹ ਕੂਟਨੀਤੀ 'ਚ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਦਰਮਿਆਨ ਅਮਰੀਕਾ ਅਤੇ ਹੋਰ ਗੁਆਂਢੀ ਦੇਸ਼ਾਂ 'ਤੇ ਪਾਬੰਦੀਆਂ 'ਚ ਢਿੱਲ ਦੇਣ ਲਈ ਆਪਣੀ ਪੁਰਾਣੀ ਰਣਨੀਤੀ ਅਪਣਾ ਰਿਹਾ ਹੈ।

ਇਹ ਵੀ ਪੜ੍ਹੋ : ਬਗਦਾਦ ਹਵਾਈ ਅੱਡੇ 'ਤੇ ਹਮਲੇ ਤੋਂ ਬਾਅਦ ਕੁਵੈਤ ਨੇ ਇਰਾਕ ਦੀਆਂ ਉਡਾਣਾਂ ਕੀਤੀਆਂ ਮੁਅੱਤਲ

ਜਾਪਾਨ ਅਤੇ ਦੱਖਣੀ ਕੋਰੀਆ ਦੀ ਫੌਜ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁਰੂਆਤੀ ਮੁਲਾਂਕਣ ਮੁਤਾਬਕ ਮਿਜ਼ਾਈਲ ਸੰਭਾਵਿਤ ਰੂਪ ਤੋਂ ਜ਼ਿਆਦਾਤਰ 2,000 ਕਿਲੋਮੀਟਰ ਦੀ ਉੱਚਾਈ ਤੱਕ ਪਹੁੰਚੀ ਅਤੇ ਸਮੁੰਦਰ 'ਚ ਡਿੱਗਣ ਤੋਂ ਪਹਿਲਾਂ ਉਸ ਨੇ 800 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਨ੍ਹਾਂ ਜਾਣਕਾਰੀਆਂ ਤੋਂ ਪਤਾ ਚੱਲਦਾ ਹੈ ਕਿ ਉੱਤਰ ਕੋਰੀਆ ਨੇ 2017 ਤੋਂ ਬਾਅਦ ਤੋਂ ਆਪਣੀ ਸਭ ਤੋਂ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉਸ ਨੇ 2017 'ਚ ਤਿੰਨ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ ਜੋ ਅਮਰੀਕਾ ਦੇ ਅੰਦਰ ਤੱਕ ਮਾਰ ਕਰਨ 'ਚ ਸਮਰਥ ਹਨ।

ਇਹ ਵੀ ਪੜ੍ਹੋ : ਓਮੀਕ੍ਰੋਨ ਦੇ ਉਪ ਵੇਰੀਐਂਟ ਬੀ.ਏ.2 ਮੂਲ ਰੂਪ 'ਤੇ ਹੋ ਰਿਹਾ ਹਾਵੀ : ਬ੍ਰਿਟੇਨ ਦਾ ਅਧਿਐਨ

ਐਤਵਾਰ ਨੂੰ ਕੀਤਾ ਗਿਆ ਪ੍ਰੀਖਣ ਉੱਤਰ ਕੋਰੀਆ ਦਾ ਇਸ ਮਹੀਨੇ 'ਚ ਸੱਤਵਾਂ ਪ੍ਰੀਖਣ ਹੈ। ਤੇਜ਼ ਪ੍ਰੀਖਣ ਕੀਤਾ ਜਾਣਾ ਲੰਬੇ ਸਮੇਂ ਤੋਂ ਵਿਘਣ ਪਾਉਣ ਵਾਲੀ ਪ੍ਰਮਾਣੂ ਵਾਰਤਾ ਨੂੰ ਲੈ ਕੇ ਬਾਈਡੇਨ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਦਾ ਸੰਕੇਤ ਦਿੰਦਾ ਹੈ ਕਿਉਂਕਿ ਪ੍ਰਮਾਣੂ ਹਥਿਆਰ ਪ੍ਰੋਗਰਾਮਾਂ ਦੇ ਕਾਰਨ ਅਮਰੀਕੀ ਪਾਬੰਦੀਆਂ ਅਤੇ ਆਪਣੇ ਅਧਿਕਾਰਤ ਕੁਪ੍ਰਬੰਧਨ ਦੇ ਕਾਰਨ ਪਹਿਲਾਂ ਤੋਂ ਬਰਬਾਦ ਉੱਤਰ ਕੋਰੀਆ ਦੀ ਅਰਥ ਵਿਵਸਥਾ ਮਹਾਮਾਰੀ ਦੇ ਕਾਰਨ ਤਬਾਹ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਬ੍ਰਿਟਿਸ਼ PM ਜਾਨਸਨ ਨੂੰ 'ਪਾਰਟੀਗੇਟ' ਮਾਮਲੇ ਦੀ ਸੰਪਾਦਿਤ ਰਿਪੋਰਟ ਮਿਲਣ ਦੀ ਉਮੀਦ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

Karan Kumar

This news is Content Editor Karan Kumar