UK ਦੇ 200 ਤੋਂ ਵਧ ਗੁਰੂ ਘਰਾਂ ਨੂੰ ਜਲਦੀ ਹੀ ਬਰਤਾਨਵੀ ਵਿਰਾਸਤ ਵਜੋਂ ਦੇਖਿਆ ਜਾਵੇਗਾ

02/13/2018 5:30:33 PM

ਲੰਡਨ (ਰਾਜਵੀਰ ਸਮਰਾ)— ਬਰਤਾਨੀਆ ਦੇ 200 ਤੋਂ ਵਧੇਰੇ ਗੁਰਦੁਆਰਿਆਂ ਦਾ ਬਹੁਤਾ ਹਿੱਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ 'ਤੇ ਕੇਂਦਰਿਤ ਹੈ ਪਰ ਉਨ੍ਹਾਂ ਦੀ ਬਣਤਰ ਵਿਸ਼ੇਸ਼ਤਾਵਾਂ ਵਿਚ ਭਿੰਨਤਾ ਹੈ। ਇੰਗਲੈਂਡ ਦੇ ਇਤਿਹਾਸਕ ਮਾਹਰਾਂ ਅਨੁਸਾਰ ਇੰਗਲੈਂਡ ਭਰ ਦੇ 200 ਤੋਂ ਵਧ ਗੁਰੂ ਘਰਾਂ ਨੂੰ ਜਲਦੀ ਹੀ ਬਰਤਾਨਵੀ ਵਿਰਾਸਤ ਵਜੋਂ ਦੇਖਿਆ ਜਾਵੇਗਾ। ਇਕ ਪ੍ਰਮੁੱਖ ਡਾਕਟ੍ਰੀਲ ਪ੍ਰੋਜੈਕਟ ਨੇ ਗੁਰੂ ਘਰਾਂ ਦੀ ਬਣਤਰ, ਵਿਕਾਸ ਅਤੇ ਵਰਤੋਂ ਦੇ ਮੱਦੇਨਜ਼ਰ ਬਰਤਾਨਵੀ ਸਰਕਾਰ ਨੂੰ ਇਸ ਬਾਰੇ ਸਲਾਹ ਦਿੱਤੀ ਹੈ। ਖੋਜਕਰਤਾ ਕਲੇਅਰ ਕੈਨਿੰਗ ਵਲੋਂ ਲੈਸਟਰ ਯੂਨੀਵਰਸਿਟੀ ਵਿਚ ਇਸ ਸਬੰਧੀ ਖੋਜ ਨੂੰ ਪੂਰਾ ਕੀਤਾ ਗਿਆ। ਇਸ ਪ੍ਰੋਜੈਕਟ ਅਨੁਸਾਰ ਦੇਸ਼ ਵਿਚ ਗੁਰਦੁਆਰਿਆਂ ਦੇ ਭਵਿੱਖ ਪ੍ਰਬੰਧਨ ਅਤੇ ਸੁਰੱਖਿਆ ਬਾਰੇ ਸਮਝਿਆ ਗਿਆ।
ਇਹ ਸੰਸਥਾ ਬ੍ਰਿਟਿਸ਼ ਸਰਕਾਰ ਦੇ ਇਤਿਹਾਸਕ ਮਾਹੌਲ ਦੀ ਸੁਰੱਖਿਆ ਅਤੇ ਪ੍ਰਬੰਧਨ 'ਤੇ ਸਰਵੇਖਣ ਲਈ ਸਲਾਹਕਾਰ ਵੀ ਹੈ। ਇਹ ਇਕ ਜਨਤਕ ਸੰਸਥਾ ਹੈ ਜੋ ਲੋਕਾਂ ਦੀ ਮਦਦ ਕਰਦੀ ਹੈ, ਇਤਿਹਾਸਕ ਥਾਵਾਂ ਨੂੰ ਸੰਭਾਲਦੀ ਹੈ। ਮੌਕਟਨ ਨੇ ਕਿਹਾ ਕਿ ਗੁਰੂ ਘਰਾਂ ਬਾਰੇ ਪਹਿਲਾਂ ਬਹੁਤ ਘੱਟ ਜਾਣਿਆ ਜਾਂਦਾ ਸੀ ਪਰ ਇਸ ਪ੍ਰੋਜੈਕਟ ਨੇ ਸਿੱਖ ਧਾਰਮਿਕ ਥਾਵਾਂ ਦੀਆਂ ਰੋਜ਼ਾਨਾ ਕਦਰਾਂ ਕੀਮਤਾਂ ਅਤੇ ਉਨ੍ਹਾਂ ਦੇ ਵਿਕਾਸ ਦੀ ਸੰਭਾਵਨਾ ਨੂੰ 21 ਵੀਂ ਸਦੀ ਵਿਚ ਬਦਲਣ ਦੀ ਸੰਭਾਵਨਾ ਦਾ ਪਤਾ ਲਗਾਇਆ।
ਕੈਨਿੰਗ ਜਿਸ ਨੇ ਕਈ ਸ਼ਹਿਰਾਂ ਵਿਚ ਗੁਰਦੁਆਰਿਆਂ ਦਾ ਦੌਰਾ ਕੀਤਾ ਨੇ ਕਿਹਾ ਕਿ ਅਧਿਐਨ ਤੋਂ ਪਹਿਲਾਂ ਗੈਰ ਸਿੱਖਾਂ ਵਿਚ ਗੁਰਦੁਆਰਿਆਂ ਦੇ ਵਿਕਾਸ ਬਾਰੇ ਬਹੁਤ ਥੋੜ੍ਹਾ ਜਾਣਿਆ ਜਾਂਦਾ ਸੀ, ਭਾਵੇਂ ਕਿ 1908 ਵਿਚ ਸਿੱਖਾਂ ਵਲੋਂ ਪਹਿਲਾ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ''ਪ੍ਰੋਜੈਕਟ ਦਾ ਮੁੱਖ ਮੰਤਵ ਗੁਰੂ ਘਰਾਂ ਬਾਰੇ ਜਾਣਨਾ ਸੀ। ਇੰਗਲੈਂਡ ਦੇ ਨਿਰਮਾਣਤ ਸਥਾਨ ਵਿਚ ਸਿੱਖ ਵਿਰਾਸਤ ਦੀ ਮਹੱਤਤਾ ਨੂੰ ਉਚਿਤ ਤਰੀਕੇ ਨਾਲ ਪਛਾਣ ਕਰਨ ਲਈ, ਹੁਣ ਇਕ ਵਿਸਥਾਰਕ ਢੰਗ ਨਾਲ ਵਿਰਾਸਤ ਦੇ ਢਾਂਚੇ ਵਿਚ ਗਤੀਸ਼ੀਲ ਤਬਦੀਲੀਆਂ ਨੂੰ ਸ਼ਾਮਲ ਕਰਨ ਦੀ ਇਕ ਸਪੱਸ਼ਟ ਲੋੜ ਹੈ। ਕੈਨਿੰਗ ਨੇ ਸਪੱਸ਼ਟ ਕੀਤਾ ਕਿ ਕੁਝ ਗੁਰਦੁਆਰਿਆਂ ਦਾ ਨਿਰਮਾਣ ਭਾਰਤ ਤੋਂ ਲਿਆਂਦੇ ਪੱਥਰਾਂ ਨਾਲ ਵੀ ਕੀਤਾ ਗਿਆ ਹੈ ਅਤੇ ਕੁੱਝ ਫੈਕਟਰੀਆਂ, ਵੇਅਰਹਾਊਸਾਂ, ਚਰਚਾਂ, ਹੋਟਲਾਂ, ਘਰਾਂ, ਗੈਰਾਜਾਂ ਅਤੇ ਸਕੂਲਾਂ ਆਦਿ ਦੀਆਂ ਇਮਾਰਤਾਂ ਨੂੰ ਗੁਰੂ ਘਰ ਵਿਚ ਤਬਦੀਲ ਕੀਤਾ ਗਿਆ ਹੈ। ''ਪ੍ਰੋਜੈਕਟ ਦਾ ਇਕ ਮੁੱਖ ਤੱਤ ਗੁਰਦੁਆਰਿਆਂ ਦੇ ਧਾਰਮਿਕ, ਸਮਾਜਿਕ ਅਤੇ ਗੁਰਦੁਆਰਿਆਂ ਦੇ ਮੁੱਖ ਮੰਤਵ ਨੂੰ ਦਰਸਾਉਣਾ ਹੈ।