ਤੂਫਾਨ ‘ਇਨ-ਫਾ’ ਨੇ ਚੀਨ ਦੇ ਪੂਰਬੀ ਕੰਢੇ ’ਤੇ ਦਿੱਤੀ ਦਸਤਕ, ਉਡਾਣਾਂ ਰੱਦ

07/25/2021 10:58:19 PM

ਬੀਜਿੰਗ- ਤੂਫਾਨ ‘ਇਨ-ਫਾ’ ਨੇ ਚੀਨ ਦੇ ਪੂਰਬੀ ਕੰਢੇ ਭਾਵ ਸ਼ੰਘਾਈ ਦੇ ਦੱਖਣ ’ਚ ਐਤਵਾਰ ਨੂੰ ਦਸਤਕ ਦੇ ਦਿੱਤੀ। ਇਸ ਤੋਂ ਪਹਿਲਾਂ ਉਡਾਣਾਂ ਤੇ ਟਰੇਨ ਸੇਵਾਵਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ। ਕੌਮੀ ਮੌਸਮ ਏਜੰਸੀ ਨੇ ਦੱਸਿਆ ਕਿ ਤੂਫਾਨ ਨੇ ਝੇਜਿਆਂਗ ਸੂਬੇ ਦੇ ਝੋਊਸ਼ਾਨ ਵਿਚ ਦਸਤਕ ਦਿੱਤੀ। ਏਜੰਸੀ ਨੇ 250-300 ਮਿਲੀਮੀਟਰ ਤਕ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਤੂਫਾਨ ਨਾਲ ਇਸ ਤੋਂ ਪਹਿਲਾਂ ਤਾਈਵਾਨ ਵਿਚ ਮੀਂਹ ਪਿਆ ਅਤੇ ਦਰੱਖਤ ਤਕ ਪੁੱਟੇ ਗਏ ਪਰ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਦੌਰਾਨ 155 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਸ਼ੰਘਾਈ ਦੇ ਪੁਡੋਂਗ ਤੇ ਹੋਂਗਕਿਆਓ ਹਵਾਈ ਅੱਡਿਆਂ ’ਤੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

ਇਹ ਖ਼ਬਰ ਪੜ੍ਹੋ- ਭਾਰਤ ’ਚ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਲਈ ਤਿਆਰ ਹਨ 90 ਫੀਸਦੀ ਖਪਤਕਾਰ


ਮੱਧ ਚੀਨ ’ਚ ਝੇਂਗਝੋਊ ਸ਼ਹਿਰ ਵਿਚ ਹੜ੍ਹ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 58 ਹੋ ਗਈ ਹੈ। ਚੀਨ ਦੇ ਸ਼ਾਂਕਸੀ ਸੂਬੇ ਦੀ ਲੁਓਨਾਨ ਕਾਊਂਟੀ ਦੇ 146 ਪਿੰਡਾਂ ਦੇ ਲਗਭਗ 70 ਹਜ਼ਾਰ ਲੋਕ ਭਾਰੀ ਮੀਂਹ ਕਾਰਨ ਆਏ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਲੁਓਨਾਨ ਕਾਊਂਟੀ ਸਰਕਾਰ ਨੇ ਹੜ੍ਹ ਪ੍ਰਭਾਵਿਤ 58,345 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ।

ਇਹ ਖ਼ਬਰ ਪੜ੍ਹੋ- ਕੈਲੀਫੋਰਨੀਆ ਦੀ ਸਭ ਤੋਂ ਵੱਡੀ ਜੰਗਲਾਂ ਦੀ ਅੱਗ ’ਚ ਕਈ ਘਰ ਸੁਆਹ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh