ਬੰਗਲਾਦੇਸ਼ ''ਚ ਦੋ ਅੱਤਵਾਦੀ ਨੇ ਛਾਪੇਮਾਰੀ ਦੌਰਾਨ ਖੁਦ ਨੂੰ ਉਡਾਇਆ

04/29/2019 5:57:02 PM

ਢਾਕਾ (ਏਜੰਸੀ)–ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬੋਸਿਲਾ ਇਲਾਕੇ ’ਚ ਸੋਮਵਾਰ ਨੂੰ ਸੁਰੱਖਿਆ ਬਲਾਂ ਦੀ ਇਕ ਮੁਹਿੰਮ ਦੌਰਾਨ ਦੋ ਅੱਤਵਾਦੀ ਮਾਰੇ ਗਏ। ਫੌਜ ਦੇ ਬੁਲਾਰੇ ਮੁਕਤੀ ਮੁਹੰਮਦ ਖਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੰਗਲਾਦੇਸ਼ ਰੈਪਿਡ ਐਕਸ਼ਨ ਬਟਾਲੀਅਨ (ਆਰ.ਏ.ਬੀ.) ਜਵਾਨਾਂ ਨੇ ਅੱਤਵਾਦੀਆਂ ਦੇ ਲੁਕਣ ਦੀ ਖੁਫੀਆ ਸੂਚਨਾ ’ਤੇ ਤੜਕੇ ਬੋਸੀਲਾ ਖੇਤਰ 'ਚ ਇਕ ਮਕਾਨ ਦੀ ਘੇਰਾਬੰਦੀ ਕਰ ਲਈ ਸ਼੍ਰੀਕਾਂਤ ਨੇ ਕਿਹਾ ਕਿ ਘੇਰਾਬੰਦੀ ਤੋਂ ਬਾਅਦ ਟੀਨ ਦੀ ਛੱਤ ਵਾਲੇ ਮਕਾਨ ਅੰਦਰੋਂ ਇਕ ਭਿਆਨਕ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਮਕਾਨ ਦੀ ਛੱਤ ਉੱਡ ਗਈ। ਧਮਾਕਿਆਂ ਦੌਰਾਨ 2 ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਅੱਤਵਾਦੀਆਂ ਨੇ ਖੁਦ ਹੀ ਕੀਤਾ ਤਾਂ ਜੋ ਉਹ ਪੁਲਸ ਵਲੋਂ ਫੜੇ ਨਾ ਜਾ ਸਕਣ। ਉਨ੍ਹਾਂ ਕਿਹਾ ‘ਅੱਤਵਾਦੀਆਂ ਦੀ ਫਿਲਹਾਲ ਪਛਾਣ ਨਹੀਂ ਹੋਈ ਹੈ। ਡੀ.ਐੱਨ.ਏ. ਟੈਸਟ ਤੋਂ ਬਾਅਦ ਹੀ ਉਨ੍ਹਾਂ ਦੀ ਪਛਾਣ ਹੋ ਸਕੇਗੀ।’ਪੁਲਸ ਨੇ ਮਕਾਨ ਦੀ ਕੇਅਰ ਟੇਕਰ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Sunny Mehra

This news is Content Editor Sunny Mehra