ਟੋਰਾਂਟੋ ''ਚ ਸੜਕ ਹਾਦਸੇ ਦੌਰਾਨ ਜ਼ਖਮੀ ਹੋਈਆਂ ਨਾਬਾਲਗ ਕੁੜੀਆਂ, ਚੱਲ ਰਿਹੈ ਇਲਾਜ

09/20/2017 1:02:09 PM

ਟੋਰਾਂਟੋ— ਸ਼ਨੀਵਾਰ ਰਾਤ ਨੂੰ ਇਕ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਈਆਂ ਦੋ ਨਾਬਾਲਗ ਕੁੜੀਆਂ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਹੀਆਂ ਹਨ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਐਟਬਿਕੋਕ ਸੈਂਟੇਨਿਅਲ ਪਾਰਕ ਨੇੜੇ ਵਾਪਰਿਆ ਸੀ। ਇਹ ਦੋਵੇਂ ਨਾਬਾਲਗ ਕੁੜੀਆਂ ਹਾਲੀਡੇਅ ਡਰਾਈਵ ਅਤੇ ਵੈੱਸਟ ਮਾਲ ਦੀ ਸੜਕ 'ਤੇ ਪੈਦਲ ਜਾ ਰਹੀਆਂ ਸਨ ਅਤੇ ਇਨ੍ਹਾਂ ਨਾਲ ਇਕ ਵਾਹਨ ਟਕਰਾ ਗਿਆ। 
ਰਾਤ ਦੇ ਤਕਰੀਬਨ 10.30 ਵਜੇ ਇਨ੍ਹਾਂ ਕੁੜੀਆਂ ਨੂੰ ਹਸਪਤਾਲ ਲੈ ਜਾਇਆ ਗਿਆ। ਦੋਹਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਪੁਲਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਥੋੜੇ ਸਮੇਂ ਲਈ ਹਾਲੀਡੇਅ ਡਰਾਈਵ ਅਤੇ ਵੈੱਸਟ ਮਾਲ ਦੀਆਂ ਸੜਕਾਂ ਨੂੰ ਬੰਦ ਰੱਖਿਆ ਸੀ।