ਤੁਰਕੀ ਦੇ ਰੱਖਿਆ ਮੰਤਰੀ ਦਾ ਦਾਅਵਾ, ਸੀਰੀਆ ਦੇ 2 ਸ਼ਹਿਰਾਂ ''ਤੇ ਕੀਤਾ ਕਬਜ਼ਾ

10/15/2019 4:34:03 PM

ਅੰਕਾਰਾ— ਅਮਰੀਕੀ ਫੌਜ ਦੇ ਸੀਰੀਆ ਤੋਂ ਬਾਹਰ ਨਿਕਲਣ ਤੋਂ ਬਾਅਦ ਉਥੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਤੁਰਕੀ ਵਲੋਂ ਲਗਾਤਾਰ ਉੱਤਰੀ ਸੀਰੀਆ 'ਚ ਬੰਬ ਵਰ੍ਹਾਏ ਜਾ ਰਹੇ ਹਨ। ਹੁਣ ਤੁਰਕੀ ਦੇ ਰੱਖਿਆ ਮੰਤਰੀ ਹੁਲੁਸੀ ਅਕਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫੌਜ ਨੇ ਉੱਤਰੀ ਸੀਰੀਆ ਦੇ ਦੋ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਦੇ ਮੁਤਾਬਕ ਉੱਤਰੀ ਸੀਰੀਆ ਦੇ ਤੇਲ ਅਬਯਾਦ ਤੇ ਰਾਸ ਅਲ ਏਨ 'ਤੇ ਉਨ੍ਹਾਂ ਦੀ ਫੌਜ ਨੇ ਕਬਜ਼ਾ ਕਰ ਲਿਆ ਹੈ।

ਪਿਛਲੇ ਹਫਤੇ ਤੋਂ ਤੁਰਕੀ ਲਗਾਤਾਰ ਸੀਰੀਆ 'ਤੇ ਹਮਲੇ ਕਰ ਰਿਹਾ ਹੈ। ਸ਼ਹਿਰਾਂ 'ਤੇ ਕਬਜ਼ੇ ਦਾ ਦਾਅਵਾ ਕਰਨ ਦੇ ਨਾਲ ਹੀ ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼ਹਿਰਾਂ ਦੇ ਨਾਗਰਿਕਾਂ ਨੇ ਵੀ ਉਨ੍ਹਾਂ ਦਾ ਸਹਿਯੋਗ ਕੀਤਾ ਹੈ। ਤੁਰਕੀ ਦੇ ਰੱਖਿਆ ਮੰਤਰੀ ਮੁਤਾਬਕ ਖੇਤਰ 'ਚ ਇਸਲਾਮਿਕ ਸਟੇਟ ਦੇ ਮੈਂਬਰਾਂ ਨੂੰ ਕਬਜ਼ੇ 'ਚ ਲੈਣ ਦੇ ਲਈ ਤੁਰਕੀ ਆਪਣੀ ਬਿਹਤਰੀਨ ਕੋਸ਼ਿਸ਼ ਕਰਨ ਲਈ ਵਚਨਬੱਧ ਹੈ ਤੇ ਆਪ੍ਰੇਸ਼ਨ ਪੀਸ ਸਪ੍ਰਿੰਗ ਪੂਰੇ ਸੀਰੀਆ 'ਚ ਫੈਲਿਆ ਹੈ ਪਰ ਖੇਤਰ ਦੀ ਇਕਲੌਤੀ ਜੇਲ ਨੂੰ ਕੁਰਦਿਸ਼ ਪੀਪਲਸ ਪ੍ਰੋਟੈਕਸ਼ਨ ਯੂਨਿਟਸ ਨੇ ਤੁਰਕੀ ਫੌਜੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਖਾਲੀ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਉੱਤਰੀ ਸੀਰੀਆ 'ਚ ਤੁਰਕੀ ਦੀ ਫੌਜੀ ਮੁਹਿੰਮ 6ਵੇਂ ਦਿਨ ਵੀ ਜਾਰੀ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਐਦ੍ਰੋਗਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਮੁਹਿੰਮ ਪੱਛਮ 'ਚ ਉੱਤਰੀ ਕੋਬਾਨੀ ਤੋਂ ਵਧ ਕੇ ਪੂਰਬ 'ਚ ਹਸਕਾਹ ਤੱਕ ਵਧਾਈ ਜਾਵੇਗੀ ਤੇ ਸੀਰੀਆਈ ਖੇਤਰ 'ਚ 30 ਕਿਲੋਮੀਟਰ ਅੰਦਰ ਤੱਕ ਜਾਵੇਗੀ। ਤੁਰਕੀ ਦੇ ਆਪ੍ਰੇਸ਼ਨ ਪੀਸ ਸਪ੍ਰਿੰਗ ਦੇ ਨਤੀਜੇ ਵਜੋਂ ਤੁਰਕੀ ਫੌਜ ਸੀਰਆ ਦੇ 35 ਕਿਲੋਮੀਟਰ ਅੰਦਰ ਤੱਕ ਦਾਖਲ ਹੋ ਚੁੱਕੀ ਹੈ।

Baljit Singh

This news is Content Editor Baljit Singh