ਅਮਰੀਕਾ ''ਚ ਦੋ ਛੋਟੇ ਜਹਾਜ਼ਾਂ ਦੀ ਟੱਕਰ, ਤਿੰਨ ਲੋਕਾਂ ਦੀ ਮੌਤ

09/18/2022 5:29:54 PM

ਲਾਸ ਏਂਜਲਸ (ਵਾਰਤਾ): ਅਮਰੀਕਾ ਦੇ ਕੋਲੋਰਾਡੋ ਸੂਬੇ ਵਿਚ ਦੋ ਛੋਟੇ ਜਹਾਜ਼ਾਂ ਦੀ ਟੱਕਰ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬੋਲਡਰ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ ਇਹ ਹਾਦਸਾ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8:54 ਵਜੇ ਵਾਪਰਿਆ।

ਪੜ੍ਹੋ ਇਹ ਅਹਿਮ ਖ਼ਬਰ- ਚੀਨ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 27 ਲੋਕਾਂ ਦੀ ਮੌਤ

ਯੂਐਸ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਇੱਕ ਟਵੀਟ ਵਿੱਚ ਪੁਸ਼ਟੀ ਕੀਤੀ ਕਿ ਸੇਸਨਾ 172 ਅਤੇ ਸੋਨੇਕਸ ਜ਼ੇਨੋਸ ਜਹਾਜ਼ ਲੋਂਗਮੋਂਟ ਕੋਲੋਰਾਡੋ ਦੇ ਨੇੜੇ ਕ੍ਰੈਸ਼ ਹੋ ਗਿਆ। ਜਿਸ ਦੀ ਉਹ ਜਾਂਚ ਕਰ ਰਹੀ ਹੈ। ਸ਼ੈਰਿਫ ਦੇ ਦਫਤਰ ਨੇ ਇਕ ਨਿਊਜ਼ ਰੀਲੀਜ਼ ਵਿਚ ਕਿਹਾ ਕਿ ਪਹਿਲਾ ਹਾਦਸਾਗ੍ਰਸਤ ਜਹਾਜ਼ ਨਿਵੋਟ ਰੋਡ ਦੇ ਦੱਖਣ ਵਾਲੇ ਪਾਸੇ ਕ੍ਰੈਸ਼ ਹੋਇਆ ਪਾਇਆ ਗਿਆ। ਇਸ ਜਹਾਜ਼ ਵਿੱਚ ਦੋ ਲੋਕ ਮੌਜੂਦ ਸਨ ਜਿਨ੍ਹਾਂ ਦੀ ਮੌਤ ਹੋ ਗਈ ਸੀ। ਦੂਜਾ ਜਹਾਜ਼ ਉੱਤਰੀ ਪਾਸੇ ਨਿਵੋਟ ਰੋਡ 'ਤੇ ਹਾਦਸਾਗ੍ਰਸਤ ਹੋਣ ਦਾ ਪਤਾ ਲੱਗਾ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।

Vandana

This news is Content Editor Vandana