ਨਾਈਜੀਰੀਆ ਦੇ ਰਿਜ਼ੋਰਟ ''ਚ ਦੋ ਲੋਕਾਂ ਦਾ ਕਤਲ, 4 ਸੈਲਾਨੀ ਅਗਵਾ

04/22/2019 11:59:20 AM

ਕਾਨੋ,(ਭਾਸ਼ਾ)— ਉੱਤਰੀ-ਪੱਛਮੀ ਨਾਈਜੀਰੀਆ ਦੇ ਇਕ ਰਿਜ਼ੋਰਟ 'ਚ ਸ਼ੁੱਕਰਵਾਰ ਨੂੰ ਹੋਏ ਹਮਲੇ 'ਚ ਇਕ ਬ੍ਰਿਟਿਸ਼ ਸਹਾਇਤਾ ਕਰਮਚਾਰੀ ਸਮੇਤ ਦੋ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਚਾਰ ਸੈਲਾਨੀਆਂ ਨੂੰ ਅਗਵਾ ਕਰ ਲਿਆ ਗਿਆ।
ਪੁਲਸ ਨੇ ਇਹ ਜਾਣਕਾਰੀ ਦਿੱਤੀ। ਕਡੁਨਾ ਸੂਬਾ ਪੁਲਸ ਦੇ ਬੁਲਾਰੇ ਯਾਕੂਬ ਸਾਬੋ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ਸ਼ੁੱਕਰਵਾਰ ਰਾਤ 11.40 ਵਜੇ ਕਡੁਨਾ ਸਿਟੀ ਤੋਂ 60 ਕਿਲੋਮੀਟਰ ਦੱਖਣੀ-ਪੂਰਬ ਸਥਿਤ ਕਾਜਰੂ ਕੈਸਲ ਰਿਜ਼ਾਰਟ 'ਚ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਸਾਬੋ ਨੇ ਦੱਸਿਆ ਕਿ ਅਗਵਾਕਾਰਾਂ ਨੇ ਪਹਾੜੀ ਦੇ ਉੱਪਰੋਂ ਬ੍ਰਿਟਿਸ਼ ਪ੍ਰਵਾਸੀ ਕਾਰਜਕਰਤਾ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਕੈਸਲ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਉਨ੍ਹਾਂ ਨੇ ਦੱਸਿਆ ਕਿ ਉਹ ਲਗਭਗ 5 ਹੋਰ ਲੋਕਾਂ ਨੂੰ ਲੈ ਗਏ ਸਨ ਪਰ ਉਨ੍ਹਾਂ 'ਚੋਂ ਇਕ ਵਿਅਕਤੀ ਬਚ ਨਿਕਲਿਆ। 


Related News