ਚੀਨ : ਇਮਾਰਤ ਡਿੱਗਣ ਦੇ 3 ਦਿਨ ਬਾਅਦ ਮਲਬੇ ''ਚੋਂ ਦੋ ਹੋਰ ਲੋਕ ਬਚਾਏ ਗਏ

05/03/2022 11:32:00 AM

ਬੀਜਿੰਗ (ਏਜੰਸੀ)- ਮੱਧ ਚੀਨ 'ਚ ਬੀਤੇ ਸ਼ੁੱਕਰਵਾਰ ਨੂੰ ਢਹਿ ਢੇਰੀ ਹੋਈ ਇਮਾਰਤ ਦੇ ਮਲਬੇ 'ਚੋਂ ਦੋ ਹੋਰ ਲੋਕਾਂ ਨੂੰ ਜ਼ਿੰਦਾ ਕੱਢ ਲਿਆ ਗਿਆ ਹੈ। ਇਹ ਲੋਕ ਤਿੰਨ ਦਿਨਾਂ ਤੋਂ ਵੱਧ ਸਮੇਂ ਤੋਂ ਮਲਬੇ ਹੇਠ ਦੱਬੇ ਹੋਏ ਸਨ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਅਤੇ ਮੰਗਲਵਾਰ ਤੜਕੇ ਮਲਬੇ ਵਿੱਚੋਂ ਇੱਕ ਆਦਮੀ ਅਤੇ ਇੱਕ ਔਰਤ ਨੂੰ ਕੱਢਿਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਸ਼ੰਘਾਈ ਦੇ ਹਸਪਤਾਲ 'ਚ ਮ੍ਰਿਤਕ ਘੋਸ਼ਿਤ ਵਿਅਕਤੀ ਮੁਰਦਾਘਰ 'ਚ ਨਿਕਲਿਆ ਜ਼ਿੰਦਾ

ਔਰਤ ਕਰੀਬ 88 ਘੰਟੇ ਮਲਬੇ ਹੇਠ ਦੱਬੀ ਰਹੀ। ਉਹ ਹੋਸ਼ ਵਿਚ ਸੀ ਅਤੇ ਬਚਾਅ ਕਰਮੀਆਂ ਨਾਲ ਗੱਲ ਕਰਨ ਦੇ ਯੋਗ ਸੀ। ਜ਼ਿਕਰਯੋਗ ਹੈ ਕਿ ਹੁਨਾਨ ਸੂਬੇ ਦੀ ਰਾਜਧਾਨੀ ਚਾਂਗਸ਼ਾ 'ਚ ਸ਼ੁੱਕਰਵਾਰ ਦੁਪਹਿਰ ਕਰੀਬ 12:24 ਵਜੇ ਇਹ ਛੇ ਮੰਜ਼ਿਲਾ ਇਮਾਰਤ ਡਿੱਗ ਗਈ। ਪੁਲਸ ਨੇ ਇਸ ਮਾਮਲੇ 'ਚ ਇਮਾਰਤ ਦੇ ਮਾਲਕ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਮਾਰਤ ਨੂੰ ਡਿਜ਼ਾਈਨ ਕਰਨ ਅਤੇ ਉਸਾਰਨ ਵਾਲੇ ਤਿੰਨ ਲੋਕਾਂ ਤੋਂ ਇਲਾਵਾ, ਇਮਾਰਤ ਦੀ ਚੌਥੀ ਅਤੇ ਛੇਵੀਂ ਮੰਜ਼ਿਲ ਦੇ ਵਿਚਕਾਰ ਗੈਸਟ ਹਾਊਸ ਲਈ ਕਥਿਤ ਤੌਰ 'ਤੇ ਗਲਤ ਸੁਰੱਖਿਆ ਮੁਲਾਂਕਣ ਰਿਪੋਰਟ ਦੇਣ ਦੇ ਦੋਸ਼ ਵਿਚ ਪੰਜ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਨੂੰ ਹਰਾਉਣ ਲਈ ਪੁਲਾੜ 'ਚ ਪਹੁੰਚਿਆ ਰੂਸ, 'ਗੁਪਤ ਫ਼ੌਜੀ ਪੁਲਾੜ ਯਾਨ' ਕੀਤਾ ਲਾਂਚ

Vandana

This news is Content Editor Vandana