ਆਸਟਰੇਲੀਆ ''ਚ ਗੈਰ-ਕਾਨੂੰਨੀ ਹਥਿਆਰ ਵੇਚਣ ਦੇ ਦੋਸ਼ ''ਚ ਦੋ ਨਾਬਾਲਿਗ ਗ੍ਰਿਫਤਾਰ

07/01/2017 7:01:29 AM

ਸਿਡਨੀ— ਆਸਟਰੇਲੀਆਈ ਅੱਤਵਾਦੀ ਰੋਕੂ ਪੁਲਸ ਨੇ ਦੋ ਨਾਬਾਲਿਗ ਲੜਕਿਆਂ ਨੂੰ ਹਥਿਆਰਾਂ ਅਤੇ ਨਸ਼ੀਲੀਆਂ ਦਵਾਈਆਂ ਵੇਚਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਪੁਲਸ ਨੇ ਜਨਤਾ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਗ੍ਰਿਫਤਾਰੀ ਤੋਂ ਕੋਈ ਖਤਰਾ ਨਹੀਂ ਹੈ। ਸਿਡਨੀ ਦੇ ਪੱਛਮੀ ਉਪ ਨਗਰੀ ਇਲਾਕੇ 'ਚ ਸ਼ੁੱਕਰਵਾਰ ਸ਼ਾਮ ਨੂੰ ਦੋਵੇਂ 18 ਸਾਲਾਂ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਵਾਂ 'ਤੇ ਹਥਿਆਰਾਂ ਦੀ ਗੈਰ-ਕਾਨੂੰਨੀ ਤੌਰ 'ਤੇ ਸਪਲਾਈ ਕਰਨ ਦੇ 17 ਮਾਮਲੇ ਦਰਜ ਕੀਤੇ ਗਏ ਹਨ। ਦੋਵੇਂ ਗ੍ਰਿਫਤਾਰ ਕੀਤੇ ਗਏ ਲੜਕਿਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੋਵਾਂ ਨੂੰ ਅੱਜ ਅਦਲਾਤ 'ਚ ਪੇਸ਼ ਕੀਤਾ ਜਾਵੇਗਾ।
ਅਮਰੀਕਾ ਦਾ ਕੱਟੜ ਸਹਿਯੋਗੀ ਆਸਟਰੇਲੀਆ 2014 ਤੋਂ ਬਾਅਦ ਘਰੇਲੂ ਕੱਟੜਵਾਦ ਅਤੇ ਅੱਤਵਾਦੀਆਂ ਵੱਲੋਂ ਹਮਲੇ ਕੀਤੇ ਜਾਣ ਨੂੰ ਲੈ ਕੇ ਜ਼ਿਆਦਾ ਸਾਵਧਾਨ ਰਿਹਾ ਹੈ। ਕਈ ਹਮਲਿਆਂ ਨੂੰ ਝੱਲ ਚੁਕੇ ਇਸ ਦੇਸ਼ 'ਚ ਕਈ ਕੱਟੜਵਾਦ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਇਸ ਅਭਿਆਨ 'ਚ ਨਿਊ ਸਾਉਥ ਵੇਲਸ ਸੂਬਾ ਪੁਲਸ ਫੋਰਸ, ਆਸਟਰੇਲੀਆਈ ਫੈਡਰਲ ਪੁਲਸ, ਆਸਟਰੇਲੀਆਈ ਸੁਰੱਖਿਆ ਖੁਫੀਆ ਸੰਗਠਨ ਦੇ ਮੈਂਬਰ ਵੀ ਸ਼ਾਮਲ ਸਨ।