ਵਿਕਟੋਰੀਆ ''ਚ ਵੱਖ-ਵੱਖ ਥਾਵਾਂ ''ਤੇ ਵਾਪਰੇ ਸੜਕ ਹਾਦਸੇ, 2 ਦੀ ਮੌਤ

02/18/2017 11:53:14 AM

ਵਿਕਟੋਰੀਆ— ਆਸਟਰੇਲੀਆ ਦੇ ਸੂਬੇ ਵਿਕਟੋਰੀਆ ''ਚ ਸ਼ੁੱਕਰਵਾਰ ਦੀ ਰਾਤ ਨੂੰ ਵੱਖ-ਵੱਖ ਥਾਵਾਂ ''ਤੇ ਸੜਕ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ''ਚ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਹਸਪਤਾਲ ''ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਪੁਲਸ ਮੁਤਾਬਕ ਉਨ੍ਹਾਂ ਨੂੰ ਫੋਨ ਕਾਲ ਆਈ ਕਿ ਆਸਟਰੇਲੀਆ ਦੇ ਜ਼ਿਲੇ ਕਲੈਰਿੰਡਾ ''ਚ ਫੋਰਡ ਸੇਡਾਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਸ ਨੇ ਦੱਸਿਆ ਕਿ ਜਦੋਂ ਉਹ ਮੌਕੇ ''ਤੇ ਪੁੱਜੀ ਤਾਂ ਇਕ ਵਿਅਕਤੀ ਕਾਰ ''ਚ ਮ੍ਰਿਤਕ ਪਿਆ ਮਿਲਿਆ। ਇਹ ਘਟਨਾ ਰਾਤ 10.45 ਵਜੇ ਵਾਪਰੀ।
ਪੁਲਸ ਨੇ ਕਿਹਾ ਕਿ ਰਾਤ 8.30 ਵਜੇ ਦੇ ਕਰੀਬ ਆਸਟਰੇਲੀਆ ਦੇ ਨਗਰ ਕੋਬਰਾਮ ''ਚ ਇਕ ਟੋਇਟਾ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ''ਚ ਇਕ 55 ਸਾਲਾ ਵਿਅਕਤੀ ਮਾਰਿਆ ਗਿਆ। 
ਇਸ ਤੋਂ ਇਲਾਵਾ ਵਿਕਟੋਰੀਆ ਦੇ ਸਪਰਿੰਗਵੈਲੀ ਰੋਡ ''ਤੇ ਸਵੇਰੇ ਤਕਰੀਬਨ 5.15 ਵਜੇ ਇਕ ਹੋਰ ਕਾਰ ਹਾਦਸਾ ਵਾਪਰਿਆ। ਮੌਕੇ ''ਤੇ ਐਮਰਜੈਂਸੀ ਸਰਵਿਸੇਜ਼ ਨੂੰ ਕਾਲ ਕੀਤੀ ਗਈ ਅਤੇ ਕਾਰ ਦੀ ਪਿਛਲੀ ਸੀਟ ''ਤੇ ਬੈਠੇ 20 ਸਾਲਾ ਇਕ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਾਰ ਦੇ ਡਰਾਈਵਰ ਨੂੰ ਉਸੇ ਵੇਲੇ ਮਦਦ ਦਿੱਤੀ ਗਈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਗਈ। ਪੁਲਸ ਅਧਿਕਾਰੀਆਂ ਮੁਤਾਬਕ ਸੜਕ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Tanu

This news is News Editor Tanu