ਈਰਾਨ ''ਚ ਦੋ ਵੱਡੇ ਸੜਕ ਹਾਦਸੇ, 18 ਲੋਕਾਂ ਦੀ ਮੌਤ 14 ਜ਼ਖਮੀ

07/16/2019 4:03:10 PM

ਤੇਹਰਾਨ (ਏਜੰਸੀ)- ਈਰਾਨ ਵਿਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ 18 ਲੋਕ ਮਾਰੇ ਗਏ। ਇਨ੍ਹਾਂ ਹਾਦਸਿਆਂ ਵਿਚ 14 ਲੋਕ ਵੀ ਜ਼ਖਮੀ ਹੋ ਗਏ। ਈਰਾਨ ਟੀ.ਵੀ. ਮੁਤਾਬਕ ਇਹ ਦੋਵੇਂ ਹਾਦਸੇ ਮੰਗਲਵਾਰ ਨੂੰ ਹੋਏ ਹਨ। ਖਬਰਾਂ ਮੁਤਾਬਕ ਪਹਿਲਾ ਹਾਦਸਾ ਇਸਫਹਾਨ ਦੇ ਮੱਧ ਸੂਬੇ ਵਿਚ ਹੋਇਆ। ਦਰਅਸਲ, ਇਕ ਮਿਨੀ ਬੱਸ ਖੱਡ ਵਿਚ ਡਿੱਗ ਗਈ, ਜਿਸ ਵਿਚ 11 ਲੋਕ ਮਾਰੇ ਗਏ, ਜਦੋਂ ਕਿ 8 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਸਾਰਿਆਂ ਦੀ ਹਾਲਤ ਗੰਭੀਰ ਸੀ।

ਦੂਜਾ ਹਾਦਸਾ ਦੱਖਣ-ਪੂਰਬੀ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਵਿਚ ਹੋਇਆ। ਇਕ ਬੱਸ ਅਤੇ ਕਾਰ ਵਿਚ ਭਿੜੰਤ ਤੋਂ ਬਾਅਦ ਅੱਗ ਲੱਗ ਗਈ। ਅੱਗ ਕਾਫੀ ਭਿਆਨਕ ਸੀ। ਇਥੇ ਹਾਦਸਿਆਂ ਵਿਚ ਹਰ ਸਾਲ ਲਗਭਗ 17000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਈਰਾਨ ਦੀ ਆਵਾਜਾਈ ਸੁਰੱਖਿਆ ਦੇ ਮਾਮਲੇ ਵਿਚ ਸਭ ਤੋਂ ਖਰਾਬ ਰਿਕਾਰਡ ਹੈ।  ਜਾਣਕਾਰੀ ਲਈ ਦੱਸ ਦਈਏ ਕਿ ਈਰਾਨ ਵਿਚ ਕੁਝ ਮਹੀਨੇ ਪਹਿਲਾਂ ਵੀ ਵੱਡਾ ਸੜਕ ਹਾਦਸਾ ਹੋਇਆ ਸੀ, ਜਿਸ ਵਿਚ 19 ਭਾਰਤੀ ਜ਼ਖਮੀ ਹੋ ਗਏ ਸਨ, ਜਦੋਂ ਕਿ 14 ਸਾਲ ਦੀ ਇਕ ਭਾਰਤੀ ਲੜਕੀ ਦੀ ਮੌਤ ਹੋ ਗਈ ਸੀ। ਦਰਅਸਲ 20 ਭਾਰਤੀ ਸ਼ਰਧਾਲੂ ਬੱਸ ਰਾਹੀਂ ਸ਼ਿਆਵਾਂ ਦੇ ਪਵਿੱਤਰ ਸ਼ਹਿਰ ਕੋਮ ਵੱਲ ਜਾ ਰਹੇ ਸਨ।

Sunny Mehra

This news is Content Editor Sunny Mehra