ਚੀਨ: ਸੁਪਰਮਾਰਕੀਟ ''ਚ ਵਿਅਕਤੀ ਨੇ ਕੀਤਾ ਲੋਕਾਂ ''ਤੇ ਹਮਲਾ, 2 ਦੀ ਮੌਤ ਤੇ 9 ਜ਼ਖਮੀ

07/17/2017 2:02:43 AM

ਬੀਜਿੰਗ— ਦੱਖਣੀ ਚੀਨ ਦੇ ਸ਼ੈਨਜੈਨ ਸ਼ਹਿਰ ਦੀ ਵਾਲ-ਮਾਰਟ ਸੁਪਰਮਾਰਕੀਟ 'ਚ ਇਕ ਅਣਪਛਾਤੇ ਵਿਅਕਤੀ ਨੇ ਰਸੋਈ ਚਾਕੂ ਨਾਲ ਲੋਕਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ 9 ਹੋਰ ਜ਼ਖਮੀ ਹੋ ਗਏ।
ਇਸ ਹਮਲੇ 'ਚ 30 ਸਾਲਾਂ ਸ਼ੱਕੀ ਵਿਅਕਤੀ ਨੂੰ ਚੀਨ ਦੇ ਬਾਓਨ ਜ਼ਿਲੇ 'ਚੋਂ ਹਿਰਾਸਤ 'ਚ ਲੈ ਲਿਆ ਗਿਆ ਹੈ। ਚੀਨ 'ਚ ਅਜਿਹੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਮਈ ਮਹੀਨੇ 'ਚ ਵੀ ਇਕ ਮਾਨਸਿਕ ਤੌਰ 'ਤੇ ਕਮਜ਼ੋਰ ਵਿਅਕਤੀ ਨੇ ਗੁਆਜ਼ਿਓ ਇਲਾਕੇ 'ਚ ਲੋਕਾਂ 'ਤੇ ਹਮਲਾ ਕਰ ਦਿੱਤਾ ਸੀ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਸੀ ਤੇ 11 ਹੋਰ ਜ਼ਖਮੀ ਹੋ ਗਏ ਸਨ। ਜਨਵਰੀ ਮਹੀਨੇ 'ਚ ਵੀ ਇਕ ਵਿਅਕਤੀ ਨੇ 11 ਬੱਚਿਆਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ।
ਪਿਛਲੇ ਕੁਝ ਸਾਲਾਂ 'ਚ ਚੀਨ 'ਚ ਅਜਿਹੀਆਂ ਖਟਨਾਵਾਂ ਵਧਦੀਆਂ ਹੀ ਜਾ ਰਹੀ ਹਨ। ਇਸ ਦਾ ਕਾਰਨ ਦੇਸ਼ ਦੀ ਆਰਥਿਕਤਾ 'ਚ ਆਈ ਤੇਜ਼ੀ ਨੂੰ ਮੰਨਿਆ ਜਾ ਰਿਹਾ ਹੈ। ਇਸ ਤੇਜ਼ੀ ਨਾਲ ਅਮੀਰਾਂ ਤੇ ਗਰੀਬਾਂ 'ਚ ਫਰਕ ਹੋਰ ਵਧ ਗਿਆ ਹੈ।