ਮਾਂ-ਬਾਪ ਦੇ ਵਿਵਾਦ ਕਾਰਨ ਬ੍ਰਿਟੇਨ ਦੇ ਦੇਖਭਾਲ ਕੇਂਦਰ ''ਚ ਫਸੇ ਦੋ ਭਾਰਤੀ ਬੱਚੇ

08/06/2020 9:52:58 PM

ਲੰਡਨ- ਮਾਂ-ਬਾਪ ਦੇ ਵਿਵਾਦ ਕਾਰਨ ਦੋ ਭਾਰਤੀ ਬੱਚੇ ਇੰਗਲੈਂਡ ਦੇ ਚਾਈਲਡ ਕੇਅਰ ਸੈਂਟਰ ਵਿਚ ਫਸ ਗਏ ਹਨ ਅਤੇ ਸਥਾਨਕ ਅਧਿਕਾਰੀ ਹੁਣ ਉਨ੍ਹਾਂ ਦੀ ਨਾਗਰਿਕਤਾ ਬਦਲ ਕੇ ਭਾਰਤੀ ਤੋਂ ਬ੍ਰਿਟਿਸ਼ ਕਰਨਾ ਚਾਹੁੰਦੇ ਹਨ। ਇਨ੍ਹਾਂ ਬੱਚਿਆਂ ਵਿਚੋਂ ਇਕ ਦੀ ਉਮਰ 11 ਸਾਲ ਹੈ ਅਤੇ ਦੂਸਰਾ ਬੱਚਾ 9 ਸਾਲ ਦਾ ਹੈ। ਇਹ ਮਾਮਲਾ ਯੂ. ਕੇ. ਕੋਰਟ ਆਫ਼ ਅਪੀਲ ਵਿਖੇ ਪਹੁੰਚ ਗਿਆ ਹੈ। 

3 ਜੱਜਾਂ- ਲਾਰਡ ਜਸਟਿਸ ਪੀਟਰ ਜੈਕਸਨ, ਲਾਰਡ ਜਸਟਿਸ ਰਿਚਰਡ ਮੈਕਕੋਮਬੇ ਅਤੇ ਲੇਡੀ ਜਸਟਿਸ ਇਲੇਨੋਰ ਕਿੰਗ ਦੇ ਬੈਂਚ ਨੇ ਵੀਰਵਾਰ ਨੂੰ ਬਰਮਿੰਘਮ ਚਿਲਡਰਨਜ਼ ਟਰੱਸਟ ਨੂੰ "ਮਾਪਿਆਂ" ਦੇ ਵਿਵਾਦ ਦੇ ਮੱਦੇਨਜ਼ਰ ਬੱਚਿਆਂ ਲਈ ਬ੍ਰਿਟਿਸ਼ ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਪਹਿਲਾਂ ਅਦਾਲਤ ਦੀ ਇਜਾਜ਼ਤ ਲੈਣੀ ਚਾਹੀਦੀ ਹੈ। ਬ੍ਰਿਟੇਨ ਵਿਚ ਰਹਿੰਦੇ ਬੱਚਿਆਂ ਦੇ ਪਿਤਾ ਦੀ ਨੁਮਾਇੰਦਗੀ ਮਸ਼ਹੂਰ ਭਾਰਤੀ ਵਕੀਲ ਹਰੀਸ਼ ਸਾਲਵੇ ਕਰ ਰਹੇ ਹਨ। ਬੱਚਿਆਂ ਦੀ ਮਾਂ ਹੁਣ ਸਿੰਗਾਪੁਰ ਵਿਚ ਰਹਿੰਦੀ ਹੈ।
 
ਮਾਮਲਾ ਅਗਸਤ 2015 ਦਾ ਹੈ, ਜਦੋਂ ਭਾਰਤੀ ਮੂਲ ਦੇ ਮਾਪਿਆਂ ਦੀ ਨਿਗਰਾਨੀ ਤੋਂ ਬੱਚਿਆਂ ਨੂੰ ਵੱਖ ਕਰ ਦਿੱਤਾ ਗਿਆ। ਅਜਿਹਾ ਕਿਉਂ ਕੀਤਾ ਗਿਆ ਇਸ ਬਾਰੇ ਅਦਾਲਤ ਵਿਚ ਖੁਲ੍ਹਾਸਾ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੱਚਿਆਂ ਦਾ ਆਪਣੇ ਮਾਪਿਆਂ ਨਾਲ ਪੰਜ ਸਾਲ ਤੋਂ ਸੰਪਰਕ ਨਹੀਂ ਹੋਇਆ। ਭਾਰਤੀ ਮੂਲ ਦੇ ਮਾਪੇ 2004 ਵਿੱਚ ਬ੍ਰਿਟੇਨ ਆਏ ਸਨ। ਅਦਾਲਤ ਨੇ ਨੋਟ ਕੀਤਾ ਕਿ ਬੱਚਿਆਂ ਦੀ ਮਾਂ ਨਵੰਬਰ 2015 ਵਿੱਚ ਯੂ. ਕੇ. ਛੱਡ ਗਈ ਅਤੇ ਉਹ ਇਸ ਸਮੇਂ ਸਿੰਗਾਪੁਰ ਵਿਚ ਰਹਿੰਦੀ ਹੈ। ਬੱਚਿਆਂ ਦਾ ਪਿਤਾ ਇੰਗਲੈਂਡ ਵਿਚ ਰਹਿੰਦਾ ਹੈ ਪਰ ਸਥਾਨਕ ਅਧਿਕਾਰੀਆਂ ਪ੍ਰਤੀ ਉਸ ਦੇ ਵਿਰੋਧੀ ਰਵੱਈਏ ਕਾਰਨ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਹੈ।


Sanjeev

Content Editor

Related News