ਰਿਪਬਲਿਕਨ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ''ਚ ਦੋ ਭਾਰਤੀ ਵੀ ਸ਼ਾਮਲ

10/31/2019 4:27:47 PM

ਹਿਊਸਟਨ— ਅਮਰੀਕਾ 'ਚ ਹੋਣ ਵਾਲੀਆਂ ਚੋਣਾਂ 'ਚ ਦੋ ਭਾਰਤੀ-ਅਮਰੀਕੀਆਂ ਦੇ ਨਾਂ ਰੀਪਬਲਿਕਨ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ, ਜੋ ਟੈਕਸਾਸ ਦੇ ਕਾਂਗਰਸਨਲ ਜ਼ਿਲੇ ਤੋਂ ਨਾਮਜ਼ਦਗੀ ਭਰਨਾ ਚਾਹੁੰਦੇ ਹਨ। ਫੋਰਟਬੇਂਡ ਜ਼ਿਲੇ ਦੇ ਬਾਂਗੜ ਰੈੱਡੀ ਤੇ ਡੈਨ ਮੈਥਿਊ ਟੈਕਸਾਸ ਦੇ 22ਵੇਂ ਕਾਂਗਰਸਨਲ ਜ਼ਿਲੇ ਤੋਂ ਨਵੇਂ ਉਮੀਦਵਾਰ ਹਨ, ਜੋ ਅਮਰੀਕੀ ਪ੍ਰਤੀਨਿਧ ਸਭਾ ਦੇ ਸੰਸਦ ਮੈਂਬਰ ਪੀਟ ਓਲਸਨ ਦਾ ਸਥਾਨ ਲੈਣ ਦੀ ਉਮੀਦ ਕਰ ਰਹੇ ਹਨ। ਓਲਸਨ 2009 ਤੋਂ ਇਸ ਸੀਟ 'ਤੇ ਕਾਬਿਜ ਹਨ।

ਪਿਛਲੇ 25 ਸਾਲਾਂ ਤੋਂ ਭਾਰਤੀ-ਅਮਰੀਕੀ ਭਾਈਚਾਰੇ ਦੇ ਸਰਗਰਮ ਮੈਂਬਰ ਰੈੱਡੀ ਮੂਲ ਰੂਪ ਨਾਲ ਤੇਲੰਗਾਨਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਇੰਜੀਨੀਅਰਿੰਗ 'ਚ ਦੋ ਵਾਰ ਮਾਸਟਰੀ ਕੀਤੀ ਹੈ। ਰੈੱਡੀ ਦੇ ਕੋਲ ਆਈਟੀ ਉਦਯੋਗ 'ਚ ਪੇਸ਼ੇਵਰ ਵਜੋਂ 20 ਸਾਲ ਦਾ ਤਜ਼ਰਬਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਮੁਹਿੰਮ ਦਾ ਰਸਮੀ ਤੌਰ 'ਤੇ ਐਲਾਨ ਕਰਨ ਤੋਂ ਪਹਿਲਾਂ ਇਸ ਹਫਤੇ ਫੈਡਰਲ ਇਲੈਕਸ਼ਨ ਕਮਿਸ਼ਨ 'ਚ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਨ੍ਹਾਂ ਦਾ ਮੁੱਖ ਏਜੰਡਾ ਰੂੜੀਵਾਦੀ ਮੁੱਲਾਂ ਦੇ ਨਾਲ ਰਿਪਬਲਿਕਨ ਉਮੀਦਵਾਰ ਦੇ ਤੌਰ 'ਤੇ ਚੋਣ ਲੜਨਾ ਤੇ ਜਨਤਾ ਦੀ ਸੇਵਾ ਦੇ ਲਈ ਸਿਆਸਤ ਦੀ ਵਰਤੋਂ ਕਰਨਾ ਹੈ। ਪੇਸ਼ੇ ਤੋਂ ਕੈਮੀਕਲ ਇੰਜੀਨੀਅਰ ਮੈਥਿਊ ਨੇ ਕਿਹਾ ਕਿ ਆਪਣੀ ਉਮੀਦਵਾਰੀ ਨਾਲ ਉਹ ਰਿਬਪਲਿਕਨ ਪਾਰਟੀ 'ਚ ਵਿਭਿੰਨਤਾ ਲਿਆ ਰਹੇ ਹਨ। ਉਨ੍ਹਾਂ ਦਾ ਏਜੰਡਾ ਕੱਟੜ ਖੱਬੇਪੱਖੀਆਂ ਨੂੰ ਰੋਕਣਾ, ਰਾਸ਼ਟਰਪਤੀ ਤੇ ਇਜ਼ਰਾਇਲ ਦੇ ਨਾਲ ਖੜੇ ਰਹਿਣਾ ਹੈ।

Baljit Singh

This news is Content Editor Baljit Singh